ਇਲਾਹਾਬਾਦ (ਯੂ.ਪੀ.) ਦੀ ਰਾਮ ਬਾਈ ਬਣੀ ਡਗਾਣਾ ਖੁਰਦ ਦੀ ਸਰਪੰਚ
ਹੁਸ਼ਿਆਰਪੁਰ, 15 ਅਕਤੂਬਰ (ਬਲਜਿੰਦਰਪਾਲ ਸਿੰਘ)-ਪੰਜਾਬ ਦੀ ਪੇਂਡੂ ਰਾਜਨੀਤੀ ’ਚ ਇਕ ਨਵੀਂ ਸ਼ੁਰੂਆਤ ਕਰਦਿਆਂ ਪਿੰਡ ਡਗਾਣਾ ਖੁਰਦ ਦੇ ਵਾਸੀਆਂ ਨੇ ਸਥਾਨਕ ਵਿਅਕਤੀ ਦੀ ਬਜਾਏ ਯੂ.ਪੀ. (ਉੱਤਰ ਪ੍ਰਦੇਸ਼) ਦੀ ਵਾਸੀ ਇਕ ਪ੍ਰਵਾਸੀ ਔਰਤ ’ਤੇ ਵਿਸ਼ਵਾਸ ਜਿਤਾਉਂਦਿਆਂ ਉਸ ਨੂੰ ਪਿੰਡ ਦੀ ਵਾਗਡੋਰ ਬਤੌਰ ਸਰਪੰਚ ਸੌਂਪੀ ਹੈ। ਜਾਣਕਾਰੀ ਅਨੁਸਾਰ ਪਿੰਡ ਡਗਾਣਾ ਖੁਰਦ ’ਚ ਅੱਜ ਹੋਈਆਂ ਪੰਚਾਇਤੀ ਚੋਣਾਂ ’ਚ ਰਾਮ ਬਾਈ ਨੇ 47 ਵੋਟਾਂ ਪ੍ਰਾਪਤ ਕਰਕੇ ਸਰਪੰਚੀ ਦੀ ਚੋਣ ਜਿੱਤ ਲਈ, ਜਦਕਿ ਉਸ ਦੀ ਵਿਰੋਧੀ ਉਮੀਦਵਾਰ ਸੀਮਾ ਨੂੰ 17 ਵੋਟਾਂ ਪ੍ਰਾਪਤ ਹੋਈਆਂ।