ਦਲਜੀਤ ਕੌਰ ਨੇ ਪਿੰਡ ਤੂਰ ਦੀ ਸਰਪੰਚੀ ਜਿੱਤੀ
ਮਮਦੋਟ/ਫਿਰੋਜ਼ਪੁਰ, 15 ਅਕਤੂਬਰ (ਸੁਖਦੇਵ ਸਿੰਘ ਸੰਗਮ) -ਅੱਜ ਹੋਈਆਂ ਪੰਚਾਇਤੀ ਚੋਣਾਂ ਦੋਰਾਨ ਮਮਦੋਟ ਬਲਾਕ ਦੇ ਪਿੰਡ ਤੂਰ ਤੋਂ ਦਲਜੀਤ ਕੌਰ ਨੇ ਪਿੰਡ ਦੀ ਸਰਪੰਚੀ ਜਿੱਤ ਲਈ ਹੈ। ਉਨ੍ਹਾਂ ਦੀ ਇਸ ਜਿੱਤ ਤੇ ਉਨ੍ਹਾਂ ਦੇ ਘਰ ਵਿਚ ਜਸ਼ਨ ਵਰਗਾ ਮਾਹੌਲ ਹੈ ਅਤੇ ਸਮਰਥਕਾਂ ਵਲੋਂ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।