ਸਰਦਾਰ ਕੇਸਰ ਸਿੰਘ ਮੰਝਪੁਰ ਤੋਂ ਜੇਤੂ ਰਹੇ ਸਰਪੰਚ
ਭੰਗਾਲਾ (ਹੁਸ਼ਿਆਰਪੁਰ), 15 ਅਕਤੂਬਰ (ਬਲਵਿੰਦਰਜੀਤ ਸਿੰਘ ਸੈਣੀ)-ਪੰਚਾਇਤੀ ਚੋਣਾਂ ਦੇ ਐਲਾਨ ਹੋਏ ਨਤੀਜਿਆਂ ਵਿੱਚੋਂ ਜ਼ਿਲਾ ਹੁਸ਼ਿਆਰਪੁਰ ਦੀ ਤਹਿਸੀਲ ਮੁਕੇਰੀਆਂ ਅਧੀਨ ਪੈਂਦੇ ਪਿੰਡ ਮੰਜਪੁਰ ਤੋਂ ਸਰਦਾਰ ਕੇਸਰ ਸਿੰਘ ਮੰਜਪੁਰ ਸਰਪੰਚ ਦੀ ਚੋਣ ਜਿੱਤ ਗਏ ਹਨ। ਇਸ ਮੌਕੇ ਉਨਾਂ ਸਮੂਹ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ ਅਤੇ ਸਾਥ ਦੇਣ ਲਈ ਵਧਾਈ ਦਿੱਤੀ। ਇਸ ਮੌਕੇ ਉਹਨਾਂ ਨਾਲ ਤੀਰਥ ਸਿੰਘ, ਹਰਦੀਪ ਸਿੰਘ ਅਤੇ ਰਾਜਵੀਰ ਮੰਜਪੁਰ ਹਾਜਰ ਸਨ।