JALANDHAR WEATHER

ਸਵਰਨ ਸਿੰਘ 32 ਵੋਟਾਂ ਨਾਲ ਜਿੱਤੇ, ਪਿੰਡ ਨਾਨਕਪੁਰ ਦੇ ਬਣੇ ਸਰਪੰਚ

ਕਪੂਰਥਲਾ, 15 ਅਕਤੂਬਰ (ਅਮਰਜੀਤ ਕੋਮਲ)-ਗ੍ਰਾਮ ਪੰਚਾਇਤ ਨਾਨਕਪੁਰ ਦੀ ਅੱਜ ਸਰਪੰਚੀ ਲਈ ਹੋਈ ਚੋਣ ਦੌਰਾਨ ਸਵਰਨ ਸਿੰਘ ਨੇ 118 ਵੋਟਾਂ ਲੈ ਕੇ ਆਪਣੇ ਵਿਰੋਧੀ ਉਮੀਦਵਾਰ ਕਰਨੈਲ ਸਿੰਘ ਨੂੰ 32 ਵੋਟਾਂ ਦੇ ਫ਼ਰਕ ਨਾਲ ਪਛਾੜ ਕੇ ਜਿੱਤ ਹਾਸਲ ਕੀਤੀ। ਕਰਨੈਲ ਸਿੰਘ ਨੂੰ 86 ਵੋਟਾਂ ਪਈਆਂ। ਜਿਥੋਂ ਤੱਕ ਮੈਂਬਰ ਪੰਚਾਇਤ ਦਾ ਸਵਾਲ ਹੈ, ਪਿੰਡ ਦੇ ਪੰਜ ਵਾਰਡਾਂ ਵਿਚ ਪੰਜ ਮੈਂਬਰ ਪਹਿਲਾਂ ਹੀ ਬਿਨਾਂ ਮੁਕਾਬਲਾ ਚੁਣੇ ਜਾ ਚੁੱਕੇ ਹਨ। ਇਸ ਦੌਰਾਨ ਹੀ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹੇ ਦੇ ਕਾਰਜਕਾਰੀ ਪ੍ਰਧਾਨ ਦਲਬੀਰ ਸਿੰਘ ਨਾਨਕਪੁਰ, ਕੇਵਲ ਸਿੰਘ, ਸ਼ਮਸ਼ੇਰ ਸਿੰਘ, ਸੁਰਿੰਦਰ ਸਿੰਘ, ਤਰਸੇਮ ਸਿੰਘ ਨਾਨਕਪੁਰ, ਚੰਚਲ ਸਿੰਘ, ਮਦਨ ਲਾਲ, ਕੁਲਵਿੰਦਰ ਕੌਰ, ਸੁਰਪਿੰਦਰ ਕੌਰ ਜੇਤੂ ਰਹੇ ਤੇ ਸਰਪੰਚ ਸਵਰਨ ਸਿੰਘ ਨੂੰ ਮੁਬਾਰਕਬਾਦ ਦਿੱਤੀ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ