ਪੂਨਮ ਕੁਮਾਰੀ ਪਿੰਡ ਬਰਿੰਦਪੁਰ ਦੀ ਸਰਪੰਚ ਬਣੀ
ਕਪੂਰਥਲਾ, 15 ਅਕਤੂਬਰ (ਅਮਰਜੀਤ ਕੋਮਲ)-ਗ੍ਰਾਮ ਪੰਚਾਇਤ ਬਰਿੰਦਪੁਰ ਦੀ ਅੱਜ ਹੋਈ ਚੋਣ ਵਿਚ ਪੂਨਮ ਕੁਮਾਰੀ ਨੇ 396 ਵੋਟਾਂ ਹਾਸਲ ਕਰਕੇ ਆਪਣੇ ਵਿਰੋਧੀ ਉਮੀਦਵਾਰ ਪਰਮਜੀਤ ਕੌਰ ਨੂੰ ਪਛਾੜ ਕੇ ਜਿੱਤ ਹਾਸਲ ਕੀਤੀ। ਪਰਮਜੀਤ ਕੌਰ ਨੂੰ 107 ਵੋਟਾਂ ਪਈਆਂ। ਪੰਚਾਇਤ ਲਈ ਕੁੱਲ ਪਈਆਂ 528 ਵੋਟਾਂ ਵਿਚੋਂ 25 ਵੋਟਾਂ ਰੱਦ ਕਰ ਦਿੱਤੀਆਂ ਗਈਆਂ। ਚੋਣ ਵਿਚ ਰਮਨਦੀਪ ਕੌਰ, ਜਸਵੰਤ ਸਿੰਘ, ਭਗਵਾਨ ਸਿੰਘ, ਬਲਜਿੰਦਰ ਕੌਰ ਤੇ ਦਰਸ਼ਨ ਸਿੰਘ ਪੰਚ ਚੁਣੇ ਗਏ। ਇਸ ਦੌਰਾਨ ਉਹ ਗੁਰਦੁਆਰਾ ਸਾਹਿਬ ਨਤਮਸਤਕ ਹੋਏ।