ਮਾਜਰਾ ਮੰਨਾ ਸਿੰਘ ਵਾਲਾ ਤੋਂ ਸਰਬਜੀਤ ਕੌਰ ਦੂਸਰੀ ਵਾਰ ਚੋਣ ਜਿੱਤਕੇ ਬਣੀ ਸਰਪੰਚ
ਅਮਲੋਹ, (ਫ਼ਤਹਿਗੜ੍ਹ ਸਾਹਿਬ) 15 ਅਕਤੂਬਰ, (ਕੇਵਲ ਸਿੰਘ) -ਬਲਾਕ ਅਮਲੋਹ ਦੇ ਪਿੰਡ ਮਾਜਰਾ ਮੰਨਾ ਸਿੰਘ ਵਾਲਾ ਤੋ ਸਰਬਜੀਤ ਕੌਰ ਜੰਜੂਆ ਪਤਨੀ ਗੁਰਦੀਪ ਸਿੰਘ ਜੰਜੂਆ ਅੱਜ ਸਰਪੰਚੀ ਦੀ ਚੋਣ ਜਿੱਤਕੇ ਸਰਪੰਚ ਬਣ ਗਈ ਹੈ ਅਤੇ ਉਹ ਲਗਾਤਾਰ ਦੂਸਰੀ ਵਾਰ ਸਰਪੰਚ ਬਣੇ ਹਨ। ਇਸ ਮੌਕੇ ਜਿੱਤ ਦੇ ਜਸ਼ਨ ਮਨਾਏ ਗਏ ਅਤੇ ਲੱਡੂ ਵੀ ਵੰਡੇ ਗਏ।ਇਸ ਮੌਕੇ ਤੇ ਸਰਪੰਚ ਜੰਜੂਆ ਵੱਲੋਂ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ ਗਿਆ।