JALANDHAR WEATHER

ਪਿੰਡ ਢੱਡਰੀਆਂ ਤੋਂ ਹਰਪ੍ਰੀਤ ਕੌਰ 1394 ਵੋਟਾਂ ਦੇ ਫਰਕ ਨਾਲ ਜੇਤੂ ਰਹੇ

ਲੌਂਗੋਵਾਲ, 15 ਅਕਤੂਬਰ (ਸ, ਸ,ਖੰਨਾ ,ਵਿਨੋਦ) ਹਲਕਾ ਸੁਨਾਮ ਅਧੀਨ ਪੈਂਦੇ ਪਿੰਡ ਢੱਡਰੀਆਂ ਵਿਖੇ ਸਰਪੰਚੀ ਦੀ ਚੋਣ ਹਰਪ੍ਰੀਤ ਕੌਰ ਪਤਨੀ ਜਗਤਾਰ ਸਿੰਘ ਜੱਗਾ ਕੋਟੀਆ ਵੱਡੇ ਫਰਕ ਨਾਲ ਜਿੱਤ ਚੁੱਕੇ ਹਨ। ਇਹਨਾਂ ਦੇ ਮੁਕਾਬਲੇ ਬੀਬੀ ਰਣਜੋਧ ਕੌਰ ਪਤਨੀ ਬਲਵਿੰਦਰ ਸਿੰਘ ਫੌਜੀ ਜੋ ਚੋਣ ਲੜ ਰਹੇ ਸਨ ਉਹ ਇਹਨਾਂ ਤੋਂ ਵੱਡੇ ਫਰਕ ਨਾਲ ਚੋਣ ਹਾਰ ਗਏ ਹਨ । ਮਿਲੀ ਜਾਣਕਾਰੀ ਅਨੁਸਾਰ ਪਿੰਡ ਢੱਡਰੀਆਂ ਵਿਖੇ ਕੁੱਲ 1707 ਵੋਟਾਂ ਪੋਲ ਹੋਈਆਂ ਸਨ । ਜਿਨਾਂ ਵਿੱਚੋਂ 1400 ਵੋਟਾਂ ਹਰਪ੍ਰੀਤ ਕੌਰ ਨੂੰ ਪਈਆਂ ਹਨ । ਪਿੰਡ ਅੰਦਰ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ ਲੋਕਾਂ ਵੱਲੋਂ ਲੱਡੂ ਵੰਡ ਕੇ ਖੁਸ਼ੀ ਮਨਾਈ ਜਾ ਰਹੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ