ਪਿੰਡ ਕੋਟ ਰਜਾਦਾ ਵਿਚ ਕਰੀਬ ਇਕ ਘੰਟੇ ਪਿੱਛੋਂ ਪੋਲਿੰਗ ਫਿਰ ਤੋਂ ਸ਼ੁਰੂ
ਗੱਗੋ ਮਾਹਲ, 15 ਅਕਤੂਬਰ (ਬਲਵਿੰਦਰ ਸਿੰਘ ਸੰਧੂ) - ਬਲਾਕ ਰਮਦਾਸ ਅਧੀਨ ਪੈਂਦੇ ਪਿੰਡ ਕੋਟ ਰਜਾਦਾ ਵਿਚ ਕਰੀਬ ਇਕ ਘੰਟੇ ਪਿੱਛੋਂ ਪੋਲਿੰਗ ਫਿਰ ਤੋਂ ਸ਼ੁਰੂ ਹੋ ਚੁੱਕੀ ਹੈ। ਪੋਲਿੰਗ ਪਾਰਟੀ ਅਨੁਸਾਰ ਕੁਝ ਬੈਲਟ ਪੇਪਰਾਂ 'ਤੇ ਨੰਬਰਾਂ ਦੀ ਮਿਸਿੰਗ ਸੀ, ਜਿਸ ਨੂੰ ਦੋਵਾਂ ਪਾਰਟੀਆਂ ਦੇ ਸਾਹਮਣੇ ਸੁਲਝਾ ਲਿਆ ਗਿਆ ਹੈ। ਉਸ ਪਿੱਛੋਂ ਪੋਲਿੰਗ ਦੁਬਾਰਾ ਸ਼ੁਰੂ ਹੋ ਚੁੱਕੀ ਹੈ ।