ਸਮਰਾਲਾ ਨਗਰ ਕੌਂਸਲ ਦੀ ਉਪ ਚੋਣ ਵਿਚ ਅਕਾਲੀ ਦਲ ਜੇਤੂ
ਸਮਰਾਲਾ ( ਲੁਧਿਆਣਾ),21 ਦਸੰਬਰ( ਗੋਪਾਲ ਸੋਫਤ)-ਸਥਾਨਕ ਨਗਰ ਕੌਂਸਲ ਦੇ ਵਾਰਡ ਨੰਬਰ 12 ਤੋਂ ਕੌਂਸਲਰ ਚੁਣਨ ਲਈ ਹੋਈ ਉਪ -ਚੋਣ ਵਿਚ ਅਕਾਲੀ ਦਲ ਦਾ ਉਮੀਦਵਾਰ ਜੇਤੂ ਰਿਹਾ ਹੈ । ਅਕਾਲੀ ਦਲ ਦੇ ਤਜਿੰਦਰ ਸਿੰਘ ਤੇਜੀ ਨੇ ਸਿੱਧੇ ਮੁਕਾਬਲੇ ਵਿਚ ਆਮ ਆਦਮੀ ਪਾਰਟੀ ਦੇ ਹਰਪ੍ਰੀਤ ਸਿੰਘ ਬੇਦੀ ਨੂੰ 112 ਵੋਟਾਂ ਦੇ ਨਾਲ ਹਰਾਇਆ ਹੈ। ਇਸ ਨਾਲ ਸਥਾਨਕ ਕੌਂਸਲ ਵਿਚ ਅਕਾਲੀ ਦਲ ਦੇ ਕੌਂਸਲਰਾਂ ਦੀ ਗਿਣਤੀ ਹੁਣ ਤਿੰਨ ਹੋ ਗਈ ਹੈ। ਇਸ ਵਾਰਡ ਤੋਂ ਕਾਂਗਰਸੀ ਉਮੀਦਵਾਰ ਦੇ ਨਾਮਜ਼ਦਗੀ ਪੇਪਰ ਰੱਦ ਕਰ ਦਿੱਤੇ ਗਏ ਸਨ। ਕਾਂਗਰਸ ਤੋਂ ਜਿੱਤੇ ਅਤੇ ਬਾਅਦ ਵਿਚ ਆਪ ਦੇ ਹਮਾਇਤੀ ਬਣੇ ਕੌਂਸਲਰ ਰਣਧੀਰ ਸਿੰਘ ਧੀਰਾ ਦੇ ਅਸਤੀਫੇ ਕਾਰਨ ਇਸ ਵਾਰਡ ਤੋਂ ਉਪ ਚੋਣ ਕਰਵਾਈ ਗਈ ਹੈ। ਕੁੱਲ 1059 ਵੋਟਾਂ ਵਿਚੋਂ 691 ਵੋਟਾਂ ਪੋਲ ਹੋਈਆਂ ਜਿਨਾਂ ਵਿਚੋਂ ਅਕਾਲੀ ਦਲ ਦੇ ਜਿੱਤੇ ਉਮੀਦਵਾਰ ਤੇਜੀ ਨੂੰ 398 , ਆਮ ਆਦਮੀ ਪਾਰਟੀ ਦੇ ਉਮੀਦਵਾਰ ਬੇਦੀ ਨੂੰ 286 ਜਦਕਿ ਸੱਤ ਵੋਟਾਂ ਨੋਟਾ ਨੂੰ ਪਈਆਂ ਹਨ।