ਨਗਰ ਪੰਚਾਇਤ ਮਮਦੋਟ ਤੋਂ ਆਪ ਉਮੀਦਵਾਰ ਜੇਤੂ
ਮਮਦੋਟ/ਫਿਰੋਜ਼ਪੁਰ 21 ਦਸੰਬਰ (ਸੁਖਦੇਵ ਸਿੰਘ ਸੰਗਮ) - ਨਗਰ ਪੰਚਾਇਤ ਮਮਦੋਟ ਦੇ ਵਾਰਡ ਨੰਬਰ 10 (ਰਾਖਵਾਂ) ਦੀ ਹੋਈ ਉਪ ਚੋਣ ਦੌਰਾਨ ਆਪ ਉਮੀਦਵਾਰ ਗੁਰਪ੍ਰੀਤ ਸਿੰਘ ਜੇਤੂ ਰਹੇ। ਕੁੱਲ ਪਈਆਂ 434 ਵੋਟਾਂ ਵਿਚੋਂ ਆਪ ਨੂੰ 214,ਕਾਂਗਰਸ ਨੂੰ 156 ਅਤੇ ਭਾਜਪਾ ਦੇ ਉਮੀਦਵਾਰ ਨੂੰ 63 ਵੋਟਾਂ ਮਿਲੀਆਂ ਤੇ ਆਪ ਉਮੀਦਵਾਰ ਗੁਰਪ੍ਰੀਤ ਸਿੰਘ 58 ਵੋਟਾਂ ਦੇ ਫਰਕ ਨਾਲ ਉਪ ਚੋਣ ਜਿੱਤ ਗਏ।