JALANDHAR WEATHER

25 ਵਾਰਡਾਂ ਦੇ ਆਏ ਨਤੀਜੇ, 5 'ਚ ਕਾਂਗਰਸ, 5 'ਚ ਭਾਜਪਾ ਤੇ 15 'ਚ ‘ਆਪ’ ਰਹੀ ਜੇਤੂ

ਚੰਡੀਗੜ੍ਹ, 21 ਦਸੰਬਰ-ਪੰਜਾਬ ਦੇ ਜਲੰਧਰ 'ਚ ਨਗਰ ਨਿਗਮ ਚੋਣਾਂ ਲਈ ਵੋਟਿੰਗ ਖਤਮ ਹੁੰਦੇ ਹੀ ਜਾਰੀ ਨਤੀਜਿਆਂ 'ਚ 'ਆਪ' ਪਾਰਟੀ ਦੇ ਉਮੀਦਵਾਰਾਂ ਦੀ ਜਿੱਤ ਦਾ ਸਿਲਸਿਲਾ ਇਕ ਵਾਰ ਫਿਰ ਤੋਂ ਸ਼ੁਰੂ ਹੋ ਗਿਆ ਹੈ। ਜਦੋਂ ਕਿ ਵਾਰਡ ਨੰ: 4 ਜਗੀਰ ਸਿੰਘ, ਵਾਰਡ ਨੰ: 1 ਪਰਮਜੀਤ ਕੌਰ ਅਤੇ ਵਾਰਡ ਨੰ: 80 ਤੋਂ ਅਸ਼ਵਨੀ ਅਗਰਵਾਲ 'ਆਪ' ਪਾਰਟੀ ਤੋਂ ਜੇਤੂ ਰਹੇ ਹਨ | ਵਾਰਡ ਨੰਬਰ 32 ਵਿੱਚ ਕਾਂਗਰਸ ਦੇ ਬਲਰਾਜ ਠਾਕੁਰ ਜੇਤੂ ਰਹੇ। ਜਦੋਂ ਕਿ ਦਿਨੇਸ਼ ਢੱਲ ਦੇ ਭਰਾ ਅਮਿਤ ਢੱਲ ਵਾਰਡ ਨੰਬਰ 24 ਤੋਂ ‘ਆਪ’ ਪਾਰਟੀ, ਵਾਰਡ ਨੰਬਰ 68 ਤੋਂ ਅਵਿਨਾਸ਼ ਮਾਣਕ ਅਤੇ ਵਾਰਡ ਨੰਬਰ 28 ਤੋਂ ਕਾਂਗਰਸ ਦੇ ਸ਼ੈਰੀ ਚੱਡਾ ਜੇਤੂ ਰਹੇ।

ਵਾਰਡ ਨੰਬਰ 78 ਤੋਂ ਆਪ ਪਾਰਟੀ ਦੇ ਦੀਪਕ ਸ਼ਾਰਦਾ ਜੇਤੂ ਰਹੇ। ਵਾਰਡ ਨੰ: 31 'ਆਪ' ਪਾਰਟੀ ਤੋਂ ਅਨੂਪ ਕੌਰ, ਵਾਰਡ ਨੰ: 58 ਤੋਂ ਰਾਜਨ ਅੰਗੁਰਾਲ 'ਆਪ' ਪਾਰਟੀ ਦੇ ਉਮੀਦਵਾਰ ਮਨੀਸ਼ ਤੋਂ ਹਾਰ ਗਏ | ਵਾਰਡ ਨੰਬਰ 71 ਤੋਂ ਕਾਂਗਰਸ ਦੀ ਉਮੀਦਵਾਰ ਰਜਨੀ ਬਾਹਰੀ ਜੇਤੂ ਰਹੀ। ਵਾਰਡ ਨੰਬਰ 57 ਤੋਂ ‘ਆਪ’ ਉਮੀਦਵਾਰ ਕਵਿਤਾ ਸੇਠੀ, ਵਾਰਡ ਨੰਬਰ 5 ਤੋਂ ‘ਆਪ’ ਉਮੀਦਵਾਰ ਨਵਦੀਪ ਕੌਰ, ਵਾਰਡ ਨੰਬਰ 60 ਤੋਂ ‘ਆਪ’ ਉਮੀਦਵਾਰ ਗੁਰਜੀਤ ਸਿੰਘ ਘੁੰਮਣ ਜੇਤੂ ਰਹੇ। ਵਾਰਡ ਨੰਬਰ 50 ਤੋਂ ਭਾਜਪਾ ਦੇ ਮਨਦੀਪ ਸਿੰਘ ਟੀਟੂ ਜੇਤੂ ਰਹੇ।

ਵਾਰਡ ਨੰਬਰ 64 ਤੋਂ ਭਾਜਪਾ ਦੇ ਰਾਜੀਵ ਢੀਂਗਰਾ ਨੇ ਸਾਬਕਾ ਮੇਅਰ ਜਗਦੀਸ਼ ਰਾਜਾ ਨੂੰ ਹਰਾਇਆ। ਵਾਰਡ ਨੰਬਰ 53 ਤੋਂ ਭਾਜਪਾ ਦੇ ਜੋਈ ਜੇਤੂ ਰਹੇ। ਵਾਰਡ ਨੰਬਰ 14 ਤੋਂ ‘ਆਪ’ ਦੇ ਮੋਟੂ ਸੱਭਰਵਾਲ ਅਤੇ ਵਾਰਡ ਨੰਬਰ 21 ਤੋਂ ਭਿੰਦਰਜੀਤ ਕੌਰ ਜੇਤੂ ਰਹੇ। ਵਾਰਡ ਨੰਬਰ 48 ਤੋਂ ਆਪ ਪਾਰਟੀ ਦੇ ਆਗੂ ਜੇਤੂ ਰਹੇ। ਵਾਰਡ ਨੰਬਰ 66 ਤੋਂ ਕਾਂਗਰਸੀ ਉਮੀਦਵਾਰ ਬੰਟੀ ਨੀਲਕੰਠ ਜੇਤੂ ਰਹੇ। ਵਾਰਡ ਨੰਬਰ 18 ਤੋਂ ਭਾਜਪਾ ਉਮੀਦਵਾਰ ਕੰਵਰ ਸਰਜਾਤ ਜੇਤੂ ਰਹੇ। ਵਾਰਡ ਨੰਬਰ 42 ਤੋਂ ‘ਆਪ’ ਦੇ ਉਮੀਦਵਾਰ ਰੋਮੀ ਵਧਵਾ ਅਤੇ ਵਾਰਡ ਨੰਬਰ 5 ਤੋਂ ‘ਆਪ’ ਉਮੀਦਵਾਰ ਨਵਦੀਪ ਜੇਤੂ ਰਹੇ। ਵਾਰਡ ਨੰਬਰ 65 ਤੋਂ ਕਾਂਗਰਸੀ ਉਮੀਦਵਾਰ ਪ੍ਰਵੀਨ ਵਾਸਨ ਜੇਤੂ ਰਹੇ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ