JALANDHAR WEATHER

ਵੋਟਰ ਸੂਚੀ ਨੂੰ ਲੈ ਕੇ ਕਰਕੇ ਪਿੰਡ ਨਵਾਂ ਤਨੇਲ ਵਿਚ ਪੋਲਿੰਗ 2 ਘੰਟੇ ਹੋਈ ਲੇਟ

ਮੱਤੇਵਾਲ, (ਅੰਮ੍ਰਿਤਸਰ), 15 ਅਕਤੂਬਰ (ਗੁਰਪ੍ਰੀਤ ਸਿੰਘ ਮੱਤੇਵਾਲ)- ਬਲਾਕ ਤਰਸਿੱਕਾ ਅਧੀਨ ਪੈਂਦੇ ਨਜ਼ਦੀਕੀ ਪਿੰਡ ਨਵਾਂ ਤਨੇਲ ਵਿਚ ਨਵੀਂ ਵੋਟਰ ਸੂਚੀ ਦੇ ਮਾਮਲੇ ਵਿਚ ਚੱਲਦੇ ਵਿਰੋਧ ਕਰਕੇ ਵੋਟਾਂ ਪਾਉਣ ਦਾ ਕੰਮ ਦੋ ਘੰਟੇ ਦੇਰੀ ਕਰੀਬ 10 ਵਜੇ ਸ਼ੁਰੂ ਹੋਇਆ। ਦੱਸਣ ਯੋਗ ਹੈ ਕਿ ਐਸ.ਡੀ.ਐਮ. ਬਾਬਾ ਬਕਾਲਾ ਵਲੋਂ ਪਿੰਡ ਵਿਚ ਰਹਿ ਗਏ ਕੁਝ ਵੋਟਰਾਂ ਦੀ ਨਵੀਂ ਵੋਟ ਬਣਾਈ ਗਈ, ਜਿਸ ਦੀ ਲਿਸਟ ਜਦੋਂ ਅੱਜ ਦੂਜੀ ਧਿਰ ਨੇ ਵੇਖੀ ਤਾਂ ਉਨ੍ਹਾਂ ਨੇ ਇਤਰਾਜ਼ ਪ੍ਰਗਟ ਕਰਦਿਆਂ ਵੋਟਾਂ ਪਾਉਣ ਦਾ ਕੰਮ ਰੋਕ ਦਿੱਤਾ। ਲਗਭਗ ਦੋ ਘੰਟੇ ਦੀ ਜਦੋ ਜਹਿਦ ਅਤੇ ਬਹਿਸਬਾਜ਼ੀ ਤੋਂ ਬਾਅਦ ਸੰਬੰਧਿਤ ਰਿਟਰਨਿੰਗ ਅਫ਼ਸਰ ਤੇ ਨਾਇਬ ਤਹਿਸੀਲਦਾਰ ਅੰਕਿਤ ਮਹਾਜਨ ਅਤੇ ਡੀ.ਐਸ.ਪੀ. ਮਜੀਠਾ ਵਲੋਂ ਮੌਕੇ ’ਤੇ ਪਹੁੰਚ ਕੇ ਵੋਟਾਂ ਪਾਉਣ ਦਾ ਕੰਮ ਸ਼ੁਰੂ ਕਰਵਾਇਆ ਗਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ