JALANDHAR WEATHER

ਤਲਵੰਡੀ ਸਾਬੋ : ਬੀਮਾਰ ਅਤੇ ਅੰਗਹੀਣ ਵੋਟਰਾਂ ਨੂੰ ਵੀ ਲਿਆਂਦਾ ਜਾ ਰਿਹੈ ਬੂਥਾਂ ਤੱਕ

 ਤਲਵੰਡੀ ਸਾਬੋ, 15 ਅਕਤੂਬਰ (ਰਣਜੀਤ ਸਿੰਘ ਰਾਜੂ) - ਅੱਜ ਹੋ ਰਹੀਆਂ ਪੰਚਾਇਤੀ ਚੋਣਾਂ ਦੌਰਾਨ ਜਿਥੇ ਪਿੰਡਾਂ ਦੇ ਹਰ ਵਰਗ ਦੇ ਲੋਕਾਂ ਚ ਵੋਟਾਂ ਪਾਉਣ ਨੂੰ ਲੈ ਕੇ ਉਤਸ਼ਾਹ ਪਾਇਆ ਜਾ ਰਿਹਾ ਹੈ ਉਥੇ ਹੀ ਉਮੀਦਵਾਰ ਵੀ ਕੋਈ ਕੋਰ ਕਸਰ ਬਾਕੀ ਨਹੀਂ ਛੱਡ ਰਹੇ।ਪਿੰਡਾਂ ਚ ਦੇਖਣ ਨੂੰ ਮਿਲਿਆ ਕਿ ਬੀਮਾਰ/ਉਮਰਦਰਾਜ ਜਾਂ ਅੰਗਹੀਣ ਵਿਅਕਤੀਆਂ ਨੂੰ ਪੋਲਿੰਗ ਬੂਥਾਂ ਤੱਕ ਲਿਆਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ।ਪਿੰਡ ਗੁਰੂਸਰ ਜਗਾ ਚ ਇਕ ਦੁਰਘਟਨਾ ਦਾ ਸ਼ਿਕਾਰ ਵਿਅਕਤੀ ਖ਼ੁਦ ਆਪਣੇ ਵਾਹਨ 'ਤੇ ਵੋਟ ਪਾਉਣ ਆਇਆ।ਉਸ ਦਾ ਕਹਿਣਾ ਸੀ ਕਿ ਪਿੰਡ ਦਾ ਸਰਪੰਚ ਯੋਗ ਵਿਅਕਤੀ ਬਣ ਸਕੇ ਇਸ ਲਈ ਉਹ ਇਸ ਹਾਲਤ ਚ ਵੀ ਵੋਟ ਪਾਉਣ ਆਇਆ ਹੈ ਕਿਉਂਕਿ ਇਕ ਇਕ ਵੋਟ ਕੀਮਤੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ