JALANDHAR WEATHER

ਬੂਥ ਨੰਬਰ 85 ਤੋਂ ਆਜ਼ਾਦ ਉਮੀਦਵਾਰ ਨਤਾਸ਼ਾ ਗਿੱਲ ਜੇਤੂ

ਰਾਮ ਤੀਰਥ, 21 ਦਸੰਬਰ ( ਧਰਵਿੰਦਰ ਸਿੰਘ ਔਲਖ) - ਵਾਰਡ ਨੰਬਰ 85 ਤੋਂ ਆਜ਼ਾਦ ਉਮੀਦਵਾਰ ਨਤਾਸ਼ਾ ਗਿੱਲ ਪਤਨੀ ਕਮਲ ਕੁਮਾਰ ਨੇ ਚੋਣ ਜਿੱਤ ਲਈ ਹੈ। ਉਨ੍ਹਾਂ ਹਾਕਮ ਧਿਰ ਆਪ ਦੇ ਉਮੀਦਵਾਰ ਮਨਮੀਤ ਕੌਰ, ਕਾਂਗਰਸ ਦੇ ਉਮੀਦਵਾਰ ਮੰਜੂ ਸ਼ਰਮਾ ਅਤੇ ਭਾਜਪਾ ਦੇ ਉਮੀਦਵਾਰ ਸੋਨੀਆ ਚਾਵਲਾ ਨੂੰ ਹਰਾਇਆ ਹਰਾ ਕੇ ਚੋਣ ਜਿੱਤੀ। ਜ਼ਿਕਰਯੋਗ ਹੈ ਕਿ ਸਵੇਰ ਦੇ ਸਮੇਂ ਨਤਾਸ਼ਾ ਗਿੱਲ ਦੇ ਪਤੀ ਕਮਲ ਕੁਮਾਰ ਅਤੇ ਆਪ ਦੀ ਉਮੀਦਵਾਰ ਮਨਮੀਤ ਕੌਰ ਦਰਮਿਆਨ ਝੜਪ ਵੀ ਹੋਈ ਸੀ, ਇਸ ਝੜਪ ਤੋਂ ਬਾਅਦ ਵੱਡੀ ਗਿਣਤੀ ਵਿਚ ਇੱਥੇ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ। ਪੁਲਿਸ ਵਲੋਂ ਬਾਹਰੋਂ ਆਏ ਲੋਕਾਂ ਨੂੰ ਖਦੇੜ ਦਿੱਤਾ ਗਿਆ, ਉਸ ਤੋਂ ਬਾਅਦ ਵੋਟਾਂ ਅਮਨ-ਅਮਾਨ ਨਾਲ ਪੈ ਗਈਆਂ। ਨਤਾਸ਼ਾ ਗਿੱਲ ਦੀ ਜਿੱਤ ਤੋਂ ਬਾਅਦ ਉਨ੍ਹਾਂ ਦੇ ਸਮਰਥਕਾਂ ਵਲੋਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ