JALANDHAR WEATHER

ਪਿੰਡ ਸੋਹਲ ਵਿਖੇ ਪੋਲਿੰਗ ਬੂਥ ਦੇ ਬਾਹਰ ਚੱਲੀ ਗੋਲੀ

ਝਬਾਲ, (ਤਰਨਤਾਰਨ), 15 ਅਕਤੂਬਰ (ਸੁਖਦੇਵ ਸਿੰਘ)- ਪਿੰਡ ਸੋਹਲ ਵਿਖੇ 45,46 ਨੰਬਰ ਬੂਥ ਦੇ ਬਾਹਰ ਚੱਲੀ ਗੋਲੀ ਨਾਲ ਮਨਪ੍ਰੀਤ ਸਿੰਘ ਪੁੱਤਰ ਜਸਵੰਤ ਸਿੰਘ ਅਤੇ ਬੂਟਾ ਸਿੰਘ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਪੋਲਿੰਗ ਬੂਥ ’ਤੇ ਲਾਈਨ ਵਿਚ ਖੜ੍ਹੇ ਦੋ ਧੜਿਆਂ ਵਿਚ ਪਹਿਲਾਂ ਮਾਮੂਲੀ ਤਕਰਾਰ ਹੋਈ ਅਤੇ ਵੇਖਦਿਆਂ ਹੀ ਵੇਖਦਿਆਂ ਇਸ ਨੇ ਵਿਕਰਾਲ ਰੂਪ ਧਾਰਨ ਕਰ ਲਿਆ‌। ਪੁਲਿਸ ਪ੍ਰਸ਼ਾਸਨ ਨੇ ਮੌਕੇ ’ਤੇ ਪੁੱਜ ਕੇ ਸਥਿਤੀ ਨੂੰ ਕਾਬੂ ਹੇਠ ਕਰ ਲਿਆ ਹੈ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ