ਪਿੰਡ ਖੱਸਣ ਚ ਵੋਟਾਂ ਪਾਉਣ ਲਈ ਲੱਗੀਆਂ ਲੰਮੀਆਂ ਲਾਈਨਾਂ
ਭੁਲੱਥ, 15 ਅਕਤੂਬਰ (ਮੇਹਰ ਚੰਦ ਸਿੱਧੂ) - ਅੱਜ ਪੰਚਾਇਤੀ ਚੋਣਾਂ ਦੇ ਚਲਦੇ ਹੋਏ ਪਿੰਡ ਖੱਸਣ ਵਿਚ ਵੋਟਾਂ ਪਾਉਣ ਲਈ ਲੋਕਾਂ ਵਲੋਂ ਵੱਡਾ ਉਤਸਾਹ ਦਿਖਾਇਆ ਗਿਆ। ਸਵੇਰੇ 8 ਵਜੇ ਤੋਂ ਹੀ ਵੋਟ ਪਾਉਣ ਲਈ ਲੰਮੀਆਂ ਲੰਮੀਆਂ ਲਾਈਨਾਂ ਲੱਗੀ ਗਈਆਂ ਇਸ ਮੌਕੇ ਪਿੰਡ ਖੱਸਣ ਦੇ ਪਹਿਲਾਂ ਵੀ ਸਰਪੰਚ ਰਹਿ ਚੁੱਕੇ ਸਤਵਿੰਦਰ ਸਿੰਘ ਸ਼ੇਰ ਗਿੱਲ, ਜੋ ਫਿਰ ਪਿੰਡ ਖੱਸਣ ਦੇ ਲੋਕਾਂ ਦੀ ਸੇਵਾ ਕਰਨ ਲਈ ਚੋਣ ਮੈਦਾਨ ਵਿਚ ਉਤਰੇ ਹਨ, ਨੇ ਕਿਹਾ ਕਿ ਉਹ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰਨਗੇ ਤੇ ਦੁਬਾਰਾ ਫਿਰ ਪਿੰਡ ਦੇ ਲੋਕ ਵੋਟਾਂ ਪਾ ਕੇ ਉਨ੍ਹਾਂ ਨੂੰ ਪਿੰਡ ਦੀ ਸੇਵਾ ਕਰਨ ਦਾ ਮੌਕਾ ਦੇਣਗੇ।