ਸ਼ਰਾਬ ਦੇ ਠੇਕੇ ਵਾਲਿਆਂ ਨੇ ਸਰੇਆਮ ਸਰਕਾਰੀ ਨਿਯਮਾਂ ਦੀਆਂ ਉਡਾਈਆਂ ਧੱਜੀਆਂ
ਇਯਾਲੀ/ਥਰੀਕੇ, (ਲੁਧਿਆਣਾ), 15 ਅਕਤੂਬਰ (ਮਨਜੀਤ ਸਿੰਘ ਦੁੱਗਰੀ)- ਪੰਚਾਇਤੀ ਚੋਣਾਂ ਨੂੰ ਲੈ ਕੇ ਅੱਜ ਸੂਬਾ ਸਰਕਾਰ ਵਲੋਂ ਪੰਜਾਬ ਭਰ ਦੇ ਸ਼ਰਾਬ ਦੇ ਠੇਕੇ ਬੰਦ ਰੱਖਣ ਦੇ ਆਦੇਸ਼ ਜਾਰੀ ਕੀਤੇ ਗਏ ਸਨ, ਪਰ ਇਸ ਸਭ ਦੇ ਬਾਵਜੂਦ ਅੱਜ ਕਈ ਥਾਵਾਂ ਤੇ ਸ਼ਰਾਬ ਦੇ ਠੇਕੇ ਵਾਲਿਆਂ ਵਲੋਂ ਸਰਕਾਰੀ ਹੁਕਮਾਂ ਦੀਆਂ ਸਰੇਆਮ ਧੱਜੀਆਂ ਉਡਾਉਂਦੇ ਹੋਏ ਠੇਕੇ ਖੁੱਲੇ ਰੱਖੇ ਗਏ। ਜਿਵੇਂ ਏ.ਬੀ ਲਿਉਕਰ ਬਾੜੇਵਾਲ ਸੜਕ ’ਤੇ ਸਵੇਰੇ 7 ਵਜੇ ਹੀ ਅਤੇ ਕੀਜ਼ ਹੋਟਲ ਦੇ ਪਿੱਛੇ ਸੂਆ ਸੜਕ ਤੇ ਗੰਗਾ ਨਗਰ ਗਰੁੱਪ ਦਾ ਠੇਕਾ ਸਵੇਰੇ 9.30 ਤੇ ਸਰੇਆਮ ਸ਼ਰਾਬ ਵੇਚੀ ਜਾ ਰਹੀ ਸੀ।