ਭਾਮੀਆਂ ਖੁਰਦ ਵਿਚ ਉਮੀਦਵਾਰਾਂ ਦੇ ਬਦਲੇ ਚੋਣ ਨਿਸ਼ਾਨ
ਭਾਮੀਆਂ ਕਲਾਂ, (ਲੁਧਿਆਣਾ), 15 ਅਕਤੂਬਰ (ਜਤਿੰਦਰ ਭੰਬੀ) - ਅੱਜ ਸੂਬੇ ਅੰਦਰ ਪੰਚਾਇਤੀ ਚੋਣਾਂ ਲਈ ਵੋਟਾਂ ਪੈਣ ਦਾ ਕੰਮ ਸਵੇਰ 8 ਵਜੇ ਤੋਂ ਹੀ ਸ਼ੁਰੂ ਹੋ ਗਿਆ ਹੈ। ਜਿੱਥੇ ਵੱਖ ਵੱਖ ਪਿੰਡਾਂ ਵਿਚ ਸਵੇਰ ਤੋਂ ਹੀ ਸਥਿਤੀ ਤਣਾਅਪੂਰਨ ਬਣ ਗਈ, ਉਥੇ ਪਿੰਡ ਭਾਮੀਆਂ ਖੁਰਦ ਵਿਚ ਸਰਪੰਚ ਦੀ ਚੋਣ ਲੜਨ ਵਾਲੇ ਉਮੀਦਵਾਰਾਂ ਦੇ ਚੋਣ ਨਿਸ਼ਾਨ ਹੀ ਆਪਸ ਵਿਚ ਬਦਲ ਗਏ, ਜਿਸ ਕਾਰਨ ਵੋਟਾਂ ਪੈਣ ਦਾ ਕੰਮ ਰੁੱਕ ਗਿਆ ਹੈ। ਸਰਪੰਚ ਦੀ ਚੋਣ ਲੜਨ ਵਾਲੇ ਉਮੀਦਵਾਰਾਂ ਵਲੋਂ ਚੋਣ ਨਿਸ਼ਾਨ ਬਦਲਣ ਦਾ ਵਿਰੋਧ ਕੀਤਾ ਜਾ ਰਿਹਾ ਹੈ। ਵੋਟਾਂ ਪੈਣ ਦਾ ਕੰਮ ਰੁਕਣ ਦੇ ਕਰੀਬ ਇਕ ਘੰਟੇ ਬਾਅਦ ਐਸ. ਡੀ.ਐਮ ਰੋਹਿਤ ਗੁਪਤਾ ਮੌਕੇ ’ਤੇ ਪਹੁੰਚੇ ਹਨ।