JALANDHAR WEATHER

ਪਿੰਡ ਦਾ ਹੀ ਪੀ.ਆਰ.ਓ. ਲਗਾਉਣ 'ਤੇ ਪਿੰਡ ਵਾਸੀਆਂ ਨੇ ਭਾਰੀ ਰੋਸ, ਧਰਨਾ ਲਗਾ ਕੇ ਨਹੀਂ ਸ਼ੁਰੂ ਹੋਣ ਦਿੱਤੀਆਂ ਵੋਟਾਂ

ਚੋਗਾਵਾਂ, 15 ਅਕਤੂਬਰ (ਗੁਰਵਿੰਦਰ ਸਿੰਘ ਕਲਸੀ) - ਵਿਧਾਨ ਸਭਾ ਹਲਕਾ ਰਾਜਾਸਾਂਸੀ ਅਧੀਨ ਆਉਂਦੇ ਸਰਹੱਦੀ ਪਿੰਡ ਭੱਗੂਪੁਰ ਬੇਟ ਵਿਖੇ ਪੀ.ਆਰ.ਓ. ਨੂੰ ਲੈ ਕੇ ਪਿੰਡ ਵਾਸੀਆਂ ਧਰਨਾ ਨੇ ਲਗਾ ਕੇ ਵੋਟਾਂ ਸ਼ੁਰੂ ਨਹੀਂ ਹੋਣ ਦਿੱਤੀਆਂ ਗਈਆਂ। ਰੋਸ ਧਰਨਾ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਮਿਲੀ ਭੁਗਤ ਨਾਲ ਪਿੰਡ ਵਿਚ ਪਿੰਡ ਦਾ ਹੀ ਪੀ.ਆਰ.ਓ. ਮਨਜੀਤ ਸਿੰਘ ਲਗਾਇਆ ਗਿਆ ਹੈ। ਵੋਟਾਂ ਵਿਚ ਪੱਖ-ਪਾਤ ਕੀਤਾ ਜਾਵੇਗਾ। ਉਨ੍ਹਾਂ ਇਕ ਸੁਰ ਵਿਚ ਕਿਹਾ ਕਿ ਜੇਕਰ ਪੀ.ਆਰ.ਓ. ਨੂੰ ਨਾ ਬਦਲਿਆ ਗਿਆ ਤਾਂ ਵੋਟਾਂ ਦਾ ਕੰਮ ਸ਼ੁਰੂ ਨਹੀਂ ਹੋਣ ਦਿੱਤਾ ਜਾਵੇਗਾ। ਖ਼ਬਰ ਲਿਖੇ ਜਾਣ ਤੱਕ ਵੋਟਾਂ ਦਾ ਕੰਮ ਸ਼ੁਰੂ ਨਹੀਂ ਹੋਣ ਦਿੱਤਾ ਗਿਆ ਤੇ ਪਿੰਡ ਵਾਸੀ ਧਰਨੇ ਉੱਪਰ ਬੈਠ ਗਏ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ