ਪੰਚਾਇਤੀ ਚੋਣਾਂ : ਤਲਵੰਡੀ ਸਾਬੋ ਦੇ ਪਿੰਡਾਂ ਚ ਵੋਟਿੰਗ ਸਮੇਂ 'ਤੇ ਸ਼ੁਰੂ
ਤਲਵੰਡੀ ਸਾਬੋ, 15 ਅਕਤੂਬਰ (ਰਣਜੀਤ ਸਿੰਘ ਰਾਜੂ) - ਪੰਚਾਇਤੀ ਚੋਣਾਂ ਲਈ ਬਲਾਕ ਤਲਵੰਡੀ ਸਾਬੋ ਦੇ ਬਹੁਤੇ ਪਿੰਡਾਂ ਚ ਸਮੇਂ ਸਿਰ ਵੋਟਿੰਗ ਸ਼ੁਰੂ ਹੋ ਜਾਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ।ਹਲਕੇ ਦੇ ਸੰਵੇਂਦਨਸ਼ੀਲ ਪਿੰਡ ਜਗਾ ਰਾਮ ਤੀਰਥ ਕਲਾਂ ਵਿਖੇ ਸਵੇਰੇ 8 ਵਜੇ ਤੋਂ ਪੋਲਿੰਗ ਬੂਥਾਂ ਤੇ ਵੋਟਰਾਂ ਦੀਆਂ ਲੰਬੀਆਂ ਕਤਾਰਾਂ ਦੇਖਣ ਨੂੰ ਮਿਲ ਰਹੀਆਂ ਹਨ।