JALANDHAR WEATHER

ਚੋਣ ਅਮਲੇ ਨੂੰ ਲਿਜਾ ਰਹੀ ਬੱਸ ਦੀ ਟਰੱਕ ਨਾਲ ਟੱਕਰ - 8 ਕਰਮਚਾਰੀ ਜ਼ਖ਼ਮੀ

ਬਟਾਲਾ, 14 ਅਕਤੂਬਰ (ਰਾਕੇਸ਼ ਰੇਖੀ)-ਸੋਮਵਾਰ ਰਾਤ ਚੋਣ ਅਮਲੇ ਨੂੰ ਪੰਚਾਇਤ ਚੋਣਾਂ ਲਈ ਲਿਜਾ ਰਹੀ ਬੱਸ ਦੀ ਟਰੱਕ ਨਾਲ ਟੱਕਰ ਹੋਣ ਕਾਰਨ 8 ਕਰਮਚਾਰੀ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਵਿਚੋਂ ਤਿੰਨ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਦੋਂ ਅਮਲੇ ਨੂੰ ਲਿਜਾ ਰਹੀ ਬੱਸ ਪਿੰਡ ਕਾਲਾ ਨੰਗਲ ਦਾ ਰੇਲਵੇ ਫਾਟਕ ਪਾਰ ਕਰ ਕੇ ਅੱਗੇ ਵਧੀ ਤਾਂ ਅੱਗੇ ਜਾ ਰਹੇ ਟਰੱਕ ਨਾਲ ਬੱਸ ਦੀ ਪਿੱਛੋਂ ਟੱਕਰ ਹੋ ਗਈ, ਜਿਸ ਨਾਲ 8 ਕਰਮਚਾਰੀ ਜ਼ਖ਼ਮੀ। ਜ਼ਖ਼ਮੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਰਵਾਨਾ ਕਰਨ ਲਈ ਪ੍ਰਬੰਧਕਾਂ ਨੇ ਕਾਫੀ ਸਮਾਂ ਲਗਾ ਦਿੱਤਾ। ਜਿਸ ਕਰ ਕੇ ਹਨੇਰਾ ਜ਼ਿਆਦਾ ਹੋਣ ਕਾਰਨ ਇਹ ਹਾਦਸਾ ਹੋਇਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ