ਦਿੱਲੀ ਦੀ ਅਦਾਲਤ ਨੇ ਏ.ਟੀ.ਐਸ. ਇਨਫਰਾਸਟ੍ਰਕਚਰ ਪ੍ਰਮੋਟਰ ਵਿਰੁੱਧ ਜਾਰੀ ਐਲ.ਓ.ਸੀ. ਨੂੰ ਰੱਦ ਕਰਨ ਤੋਂ ਕੀਤਾ ਇਨਕਾਰ
ਨਵੀਂ ਦਿੱਲੀ, 14 ਅਕਤੂਬਰ (ਏਜੰਸੀ) : ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਆਰਥਿਕ ਅਪਰਾਧ ਵਿੰਗ ਵਲੋਂ ਦਰਜ ਐਫ.ਆਈ.ਆਰਜ਼ ਦੇ ਸੰਬੰਧ ਵਿਚ ਏ.ਟੀ.ਐਸ. ਇਨਫਰਾਸਟ੍ਰਕਚਰ ਲਿਮਟਿਡ ਦੇ ਪ੍ਰਮੋਟਰ ਗੀਤਾਂਬਰ ਆਨੰਦ ਅਤੇ ਉਸ ਦੀ ਪਤਨੀ ਪੂਨਮ ਆਨੰਦ ਖ਼ਿਲਾਫ਼ ਜਾਰੀ ਲੁਕ-ਆਊਟ ਸਰਕੂਲਰ (ਐਲ.ਓ.ਸੀ.) ਨੂੰ ਰੱਦ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਦਿੱਲੀ ਪੁਲਿਸ ਦੇ ਆਰਥਿਕ ਅਪਰਾਧ ਵਿੰਗ ਨੇ ਏ.ਟੀ.ਐਸ. ਇਨਫਰਾਸਟ੍ਰਕਚਰ ਲਿਮਟਿਡ ਦੇ ਡਾਇਰੈਕਟਰਾਂ ਅਤੇ ਪ੍ਰਮੋਟਰਾਂ ਦੇ ਖ਼ਿਲਾਫ਼ ਐਫ.ਆਈ.ਆਰ. ਦਰਜ ਕੀਤੀ ਸੀ ਜਦੋਂ ਘਰ ਖਰੀਦਦਾਰਾਂ ਦੁਆਰਾ ਕੰਪਨੀ ਦੇ ਪ੍ਰੋਜੈਕਟਾਂ ਵਿਚ ਉਨ੍ਹਾਂ ਦੇ ਨਿਵੇਸ਼ ਦੀ ਧੋਖਾਧੜੀ ਦੀ ਰਿਪੋਰਟ ਕੀਤੀ ਗਈ ਸੀ।