JALANDHAR WEATHER

ਮਲੇਰਕੋਟਲਾ ਨੇੜੇ ਛੋਟੇ ਹਾਥੀ ਦੀ ਟਾਹਲੀ ਨਾਲ ਭਿਆਨਕ ਟੱਕਰ 'ਚ ਦੋ ਔਰਤਾਂ ਸਮੇਤ ਚਾਰ ਸਰਧਾਲੂਆਂ ਦੀ ਮੌਤ, 14 ਜ਼ਖ਼ਮੀ

ਮਲੇਰਕੋਟਲਾ, 14 ਅਕਤੂਬਰ ( ਪਰਮਜੀਤ ਸਿੰਘ ਕੁਠਾਲਾ) - ਹਰਿਆਣਾ ਸਥਿਤ ਦਰਗਾਹ ਸਦੌਰਾ ਸ਼ਰੀਫ ਦੀ ਜਿਆਰਤ ਕਰਕੇ ਵਾਪਿਸ ਮਲੇਰਕੋਟਲਾ ਪਰਤ ਰਹੇ ਸ਼ਰਧਾਲੂਆਂ ਦੇ ਛੋਟੇ ਹਾਥੀ ਦੀ ਮਲੇਰਕੋਟਲਾ-ਖੰਨਾਂ ਸੜਕ ’ਤੇ ਪਿੰਡ ਛੋਕਰਾਂ ਦੇ ਬੱਸ ਅੱਡੇ ਨੇੜੇ ਟਾਹਲੀ ਨਾਲ ਹੋਈ ਭਿਆਨਕ ਟੱਕਰ ਵਿਚ ਦੋ ਔਰਤਾਂ ਸਮੇਤ ਚਾਰ ਸਰਧਾਲੂਆਂ ਦੀ ਮੌਤ ਹੋ ਗਈ ਅਤੇ 14 ਫੱਟੜ ਹੋ ਗਏ। ਫੱਟੜਾਂ ਨੂੰ ਸਿਵਲ ਹਸਪਤਾਲ ਮਲੇਰਕੋਟਲਾ ਅਤੇ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਦਾਖ਼ਲ ਕਰਵਾਇਆ ਗਿਆ ਹੈ। ਪੁਲਿਸ ਚੌਕੀ ਜੌੜੇਪੁਲ ਦੇ ਇੰਚਾਰਜ ਐਸ.ਆਈ. ਰਾਜਵੰਤ ਸਿੰਘ ਮੁਤਾਬਿਕ ਹਾਦਸੇ ਦਾ ਪਤਾ ਲਗਦਿਆਂ ਹੀ ਪੁਲਿਸ ਪਾਰਟੀ ਸਮੇਤ ਉਨ੍ਹਾਂ ਮੌਕੇ ’ਤੇ ਪਹੁੰਚ ਕੇ ਲੋਕਾਂ ਦੀ ਮਦਦ ਨਾਲ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਮਲੇਰਕੋਟਲਾ ਦਾਖ਼ਲ ਕਰਵਾਇਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ