JALANDHAR WEATHER

ਪੋਲਿੰਗ ਪਾਰਟੀ ਵਿਚ ਤਾਇਨਾਤ ਮਹਿਲਾ ਕਰਮਚਾਰੀਆਂ ਨੇ ਨੈਸ਼ਨਲ ਹਾਈਵੇ ਜਾਮ ਕਰਕੇ ਕੀਤੀ ਨਾਅਰੇਬਾਜ਼ੀ

ਘੁਮਾਣ ( ਗੁਰਦਾਸਪੁਰ ), 14 ਅਕਤੂਬਰ (ਬੰਮਰਾਹ) - ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਵਿਚ ਪੰਚਾਇਤੀ ਚੋਣਾਂ ਦੌਰਾਨ ਵੱਖ-ਵੱਖ ਪੋਲਿੰਗ ਪਾਰਟੀਆਂ ਨੂੰ ਬੂਥਾਂ 'ਤੇ ਭੇਜਣ ਦੌਰਾਨ ਮਹਿਲਾ ਕਰਮਚਾਰੀਆਂ ਵਲੋਂ ਆਪਣੀ ਡਿਊਟੀ ਕਟਵਾਉਣ ਅਤੇ ਫੋਨ ਬੰਦ ਕਰਕੇ ਘਰਾਂ ਨੂੰ ਜਾਣ ਦਾ ਦੋਸ਼ ਲਗਾਉਂਦਿਆਂ ਨੈਸ਼ਨਲ ਹਾਈਵੇ 503 ਏ ਨੂੰ ਜਾਮ ਕਰਕੇ ਅਫਸਰਾਂ ਤੇ ਪ੍ਰਸ਼ਾਸਨ ਖ਼ਿਲਾਫ਼ ਸਖਤ ਨਾਅਰੇਬਾਜ਼ੀ ਕੀਤੀ। ਮਹਿਲਾ ਕਰਮਚਾਰੀਆਂ ਨੇ ਦੋਸ਼ ਲਗਾਇਆ ਕਿ ਇਹ ਨਿਗਰਾਨ ਅਫ਼ਸਰ ਆਪਣੀ ਡਿਊਟੀ ਕਟਵਾ ਕੇ ਆਪਣੇ ਘਰਾਂ ਨੂੰ ਚਲੇ ਗਏ ਤੇ ਫੋਨ ਬੰਦ ਕਰ ਲਏ। ਜਿਸ ਤੋਂ ਬਾਅਦ ਵੱਖ-ਵੱਖ ਪਿੰਡਾਂ ਨੂੰ ਜਾਣ ਤੋਂ ਪਹਿਲਾਂ ਕੇਵਲ ਮਹਿਲਾ ਕਰਮਚਾਰੀ ਹੀ ਰਹਿ ਗਈਆਂ ,ਜੋ ਕਿ 50 -60 ਕਿਲੋਮੀਟਰ ਦੂਰ ਤੋਂ ਆਈਆਂ ਸਨ। ਸਵੇਰ 7 ਵਜੇ ਤੋਂ ਬਾਬਾ ਨਾਮਦੇਵ ਯੂਨੀਵਰਸਿਟੀ ਕੈਂਪਸ ਵਿਚ ਬੈਠੀਆਂ ਹਨ। ਉਨ੍ਹਾਂ ਕਿਹਾ ਕਿ ਚੋਣ ਅਮਲੇ ਦੇ ਨਾਲ ਕੋਈ ਵੀ ਮਰਦ ਕਰਮਚਾਰੀ ਨਹੀਂ ਹੈ । ਹਨੇਰਾ ਹੋਣ ਦੇ ਬਾਅਦ ਵੀ ਮਹਿਲਾਵਾਂ ਦੀ ਕੋਈ ਸੁਰੱਖਿਆ ਦਾ ਇੰਤਜ਼ਾਮ ਨਹੀਂ ਜਿਸ ਕਰਕੇ ਸਾਨੂੰ ਇਹ ਕਦਮ ਚੁੱਕਣਾ ਪਿਆ। ਇਸ ਧਰਨੇ ਨੂੰ ਦੇਖਦਿਆਂ ਹੋਇਆ ਡੀ.ਐਸ.ਪੀ. ਹਰਕ੍ਰਿਸ਼ਨ ਸਿੰਘ ਨੇ ਪਹੁੰਚ ਕੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤੇ ਮਹਿਲਾ ਕਰਮਚਾਰੀਆਂ ਦੇ ਨਾਲ ਮਰਦ ਕਰਮਚਾਰੀਆਂ ਦੀ ਡਿਊਟੀ ਲਗਾਉਣ ਦੀ ਸਹਿਮਤੀ ਤੋਂ ਬਾਅਦ ਧਰਨਾ ਸਮਾਪਤ ਹੋਇਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ