ਆਂਧਰਾ : ਅਮਰਾਵਤੀ ਨੂੰ ਜਲਦੀ ਹੀ ਰਤਨ ਟਾਟਾ ਇਨੋਵੇਸ਼ਨ ਹੱਬ ਮਿਲੇਗਾ
ਅਮਰਾਵਤੀ (ਆਂਧਰਾ ਪ੍ਰਦੇਸ਼), 14 ਅਕਤੂਬਰ (ਏਐਨਆਈ): ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੇ ਇੱਥੇ ਐਲਾਨ ਕੀਤਾ ਕਿ ਰਾਜਧਾਨੀ ਅਮਰਾਵਤੀ ਵਿਚ ਜਲਦੀ ਹੀ ਰਤਨ ਟਾਟਾ ਇਨੋਵੇਸ਼ਨ ਹੱਬ ਬਣੇਗਾ । ਮੁੱਖ ਮੰਤਰੀ ਨੇ ਉਦਯੋਗਿਕ ਵਿਕਾਸ, ਐਮ.ਐਸ.ਐਮ.ਈ. ਅਤੇ ਫੂਡ ਪ੍ਰੋਸੈਸਿੰਗ ਲਈ ਅਪਣਾਈਆਂ ਜਾ ਰਹੀਆਂ ਨੀਤੀਆਂ ਬਾਰੇ ਸਮੀਖਿਆ ਮੀਟਿੰਗ ਕੀਤੀ ਅਤੇ ਸਪੱਸ਼ਟ ਕੀਤਾ ਕਿ ਰੁਜ਼ਗਾਰ ਪੈਦਾ ਕਰਨਾ ਉਨ੍ਹਾਂ ਦੀ ਸਰਕਾਰ ਦੀ ਪ੍ਰਮੁੱਖ ਤਰਜੀਹ ਹੈ। ਮੁੱਖ ਮੰਤਰੀ ਨਾਇਡੂ ਨੇ ਕਿਹਾ ਕਿ ਉਦਯੋਗਿਕ ਨੀਤੀਆਂ ਇਸ ਦੇ ਅਨੁਸਾਰ ਹੋਣੀਆਂ ਚਾਹੀਦੀਆਂ ਹਨ ਅਤੇ ਨਿਵੇਸ਼ਾਂ ਨੂੰ ਆਕਰਸ਼ਿਤ ਕਰਕੇ ਕਾਰੋਬਾਰ ਕਰਨ ਦੀ ਗਤੀ ਦਾ ਰਾਹ ਪੱਧਰਾ ਕਰਨਾ ਚਾਹੀਦਾ ਹੈ।