ਸਪੇਨ ਤੋਂ ਪਰਤੇ ਨੌਜਵਾਨ ਦਲਜੀਤ ਸਿੰਘ ਦਾ ਦਿਹਾਂਤ
ਭੁਲੱਥ, (ਕਪੂਰਥਲਾ), 14 ਅਕਤੂਬਰ (ਮੇਹਰ ਚੰਦ ਸਿੱਧੂ)- ਸਬ ਡਵੀਜ਼ਨ ਕਸਬਾ ਭੁਲੱਥ ਤੋਂ ਥੋੜੀ ਦੂਰੀ ਤੇ ਪੈਂਦੇ ਪਿੰਡ ਚਾਣ ਚੱਕ ਦੇ ਨੌਜਵਾਨ ਦਲਜੀਤ ਸਿੰਘ ਦਾ ਸਪੇਨ ਤੋਂ ਆਪਣੇ ਘਰ ਪਿੰਡ ਚਾਨ ਚੱਕ ਵਾਪਸ ਪਰਤਣ ’ਤੇ ਦਿਹਾਂਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪਰਿਵਾਰਕ ਮੈਂਬਰਾਂ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਦਲਜੀਤ ਸਿੰਘ, ਜੋ ਸਪੇਨ ਦਾ ਪੱਕਾ ਨਾਗਰਿਕ ਸੀ ਤੇ ਕੁਝ ਦਿਨ ਪਹਿਲਾਂ ਹੀ ਆਪਣੇ ਪਿੰਡ ਚਾਨਚੱਕ ਘਰ ਵਾਪਸ ਪਰਤਿਆ ਸੀ, ਜੋ ਕੁਝ ਦਿਨ ਸਿਹਤ ਖਰਾਬ ਹੋਣ ਕਰਕੇ ਬੀਤੀ ਰਾਤ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਿਆ।