ਔਰਤ ਦੀਆਂ ਵਾਲੀਆਂ ਖੋ ਕੇ ਫਰਾਰ
ਘੋਗਰਾ, (ਹੁਸ਼ਿਆਰਪੁਰ), 14 ਅਕਤੂਬਰ (ਆਰ.ਐੱਸ. ਸਲਾਰੀਆ)- ਅੱਜ ਦਿਨ ਦਿਹਾੜੇ ਔਰਤ ਦੀਆਂ ਵਾਲੀਆਂ ਖੋਹ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਸ਼ਸ਼ੀ ਬਾਲਾ ਪਤਨੀ ਸੁਰੇਸ਼ਪਾਲ ਸਿੰਘ ਪਿੰਡ ਗੱਗ ਜੱਲੋ, ਥਾਣਾ ਦਸੂਹਾ ਨੇ ਘੋਗਰਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਹ ਆਪਣੇ ਪਿੰਡ ਗੱਗ ਜੱਲੋ ਤੋਂ ਆਪਣੇ ਪਤੀ ਸੁਰੇਸ਼ਪਾਲ ਨਾਲ ਮੋਟਰਸਾਈਕਲ ਤੇ ਸਵਾਰ ਹੋ ਕੇ ਦਸੂਹਾ ਸਾਈਡ ਜਾ ਰਹੇ ਸਨ ਤਾਂ ਜਦੋਂ ਉਹ ਕਹਿਰਵਾਲੀ ਚੌਕ ਨਜ਼ਦੀਕ ਪੁਹੰਚੇ ਤਾਂ ਪਿੱਛੋਂ ਦੋ ਪਲਸਰ ਸਵਾਰ ਮੋਟਰਸਾਈਕਲ ਸਵਾਰ ਨੇ ਝੱਪਟ ਮਾਰ ਨੇ ਕੰਨ ਵਿਚ ਪਾਈਆਂ ਹੋਈਆਂ ਸੋਨੇ ਦੀਆਂ ਵਾਲੀਆਂ ਖੋਹ ਕੇ ਐਸ.ਡੀ. ਚੌਕ ਸਾਈਡ ਨੂੰ ਫ਼ਰਾਰ ਹੋ ਗਏ। ਘਟਨਾ ਦੀ ਸੂਚਨਾ ਦਸੂਹਾ ਪੁਲਿਸ ਨੂੰ ਦੇ ਦਿੱਤੀ ਗਈ। ਪੀੜਤ ਪਰਿਵਾਰ ਨੇ ਪੁਲਿਸ ਪ੍ਰਸਾਸ਼ਨ ਤੋਂ ਮੰਗ ਕੀਤੀ ਕਿ ਦਿਨ ਬ ਦਿਨ ਵੱਧ ਰਹੀਆਂ ਘਟਨਾਵਾਂ ਰੋਕੀਆਂ ਜਾਣ।