JALANDHAR WEATHER

ਵਿਦੇਸ਼ ਤੋਂ ਪੈਸਾ ਭੇਜਣ ਵਿਚ ਲੱਗਣ ਵਾਲੇ ਸਮੇਂ ਤੇ ਲਾਗਤ ਨੂੰ ਘਟਾਉਣਾ ਜ਼ਰੂਰੀ- ਸ਼ਕਤੀਕਾਂਤ ਦਾਸ

ਨਵੀਂ ਦਿੱਲੀ, 14 ਅਕਤੂਬਰ- ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਅੱਜ ਵਿਦੇਸ਼ਾਂ ਤੋਂ ਪੈਸੇ ਭੇਜਣ ਦਾ ਸਮਾਂ ਅਤੇ ਲਾਗਤ ਘਟਾਉਣ ਦੀ ਵਕਾਲਤ ਕੀਤੀ। ਉਨ੍ਹਾਂ ਕਿਹਾ ਕਿ ਇਹ ਵਿਕਾਸਸ਼ੀਲ ਅਰਥਚਾਰਿਆਂ ਲਈ ਮਹੱਤਵਪੂਰਨ ਹੈ। ਆਰ.ਬੀ.ਆਈ. ਗਵਰਨਰ ਨੇ ਕਿਹਾ ਕਿ ਨਵੀਂ ਤਕਨੀਕ ਅਤੇ ਭੁਗਤਾਨ ਪ੍ਰਣਾਲੀਆਂ ਦੀ ਵਰਤੋਂ ਸਰਹੱਦ ਪਾਰ ਭੁਗਤਾਨਾਂ ਨੂੰ ਤੇਜ਼ ਕਰਨ ਅਤੇ ਵਿਸਥਾਰ ਕਰਨ ਲਈ ਕੀਤੀ ਜਾ ਸਕਦੀ ਹੈ। ਦਾਸ ਨੇ ਕੇਂਦਰੀ ਬੈਂਕਿੰਗ ਐਟ ਕਰਾਸਰੋਡ ’ਤੇ ਕਾਨਫ਼ਰੰਸ ਦੌਰਾਨ ਕਿਹਾ ਕਿ ਭਾਰਤ ਸਮੇਤ ਕਈ ਉੱਭਰਦੀਆਂ ਅਤੇ ਵਿਕਾਸਸ਼ੀਲ ਅਰਥਵਿਵਸਥਾਵਾਂ ਲਈ ਸਰਹੱਦ ਪਾਰ ਪੀਅਰ-ਟੂ-ਪੀਅਰ ਭੁਗਤਾਨਾਂ ਦੀ ਸੰਭਾਵਨਾ ਦਾ ਪਤਾ ਲਗਾਉਣ ਦਾ ਪਹਿਲਾ ਕਦਮ ਹੈ। ਉਨ੍ਹਾਂ ਕਿਹਾ ਕਿ ਭਾਰਤ ਅਤੇ ਕੁਝ ਹੋਰ ਅਰਥਵਿਵਸਥਾਵਾਂ ਨੇ ਪਹਿਲਾਂ ਹੀ ਦੁਵੱਲੇ ਅਤੇ ਬਹੁ-ਪੱਖੀ ਦੋਵੇਂ ਤਰ੍ਹਾਂ ਨਾਲ ਸਰਹੱਦ ਪਾਰ ਤੇਜ਼ ਭੁਗਤਾਨ ਪ੍ਰਣਾਲੀਆਂ ਨਾਲ ਸੰਪਰਕ ਵਧਾਉਣ ਲਈ ਯਤਨ ਸ਼ੁਰੂ ਕਰ ਦਿੱਤੇ ਹਨ। ਆਰ.ਬੀ.ਆਈ. ਦੁਆਰਾ ਲਾਂਚ ਕੀਤੇ ਗਏ ਈ-ਰੁਪਏ ’ਤੇ ਬੋਲਦੇ ਹੋਏ, ਉਨ੍ਹਾਂ ਕਿਹਾ ਕਿ ਸੈਂਟਰਲ ਬੈਂਕ ਡਿਜ਼ੀਟਲ ਕਰੰਸੀ ਇਕ ਅਜਿਹਾ ਖ਼ੇਤਰ ਹੈ, ਜਿਸ ਵਿਚ ਕੁਸ਼ਲ ਅੰਤਰ-ਸਰਹੱਦ ਭੁਗਤਾਨ ਦੀ ਸਹੂਲਤ ਦੇਣ ਦੀ ਸਮਰੱਥਾ ਹੈ। ਆਰ.ਬੀ.ਆਈ. ਗਵਰਨਰ ਨੇ ਬੈਂਕਿੰਗ ਸੈਕਟਰ ਵਿਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਦੁਰਵਰਤੋਂ ’ਤੇ ਵੀ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਇਸ ਨਾਲ ਸਾਈਬਰ ਹਮਲਿਆਂ ਅਤੇ ਡਾਟਾ ਲੀਕ ਹੋਣ ਦਾ ਖਤਰਾ ਵਧ ਸਕਦਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ