ਪਿੰਡ ਜਤਾਲਾ ਵਿਖੇ ਰਾਤ ਨੂੰ ਚੱਲੀਆਂ ਗੋਲੀਆਂ
ਮਮਦੋਟ/ਫ਼ਿਰੋਜ਼ਪੁਰ 14 ਅਕਤੂਬਰ (ਸੁਖਦੇਵ ਸਿੰਘ ਸੰਗਮ) - ਮਮਦੋਟ ਨੇੜਲੇ ਪਿੰਡ ਜਤਾਲਾ ਵਿਖੇ ਬੀਤੀ ਰਾਤ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ 13 ਅਤੇ 14 ਅਕਤੂਬਰ ਦੀ ਦਰਮਿਆਨੀ ਰਾਤ ਨੂੰ ਪਿੰਡ ਵਿਚ ਦਾਖ਼ਲ ਹੋਏ ਅਣਪਛਾਤੇ ਵਿਅਕਤੀਆਂ ਵਲੋਂ ਕਈ ਫਾਇਰ ਕੀਤੇ ਗਏ। ਪੰਚਾਇਤੀ ਚੋਣਾਂ ਤੋਂ ਇਕ ਰਾਤ ਪਹਿਲਾਂ ਹੋਈ ਫਾਇਰਿੰਗ ਨੂੰ ਲੈ ਕੇ ਪਿੰਡ ਵਾਸੀਆਂ ਵਿਚ ਸਹਿਮ ਦਾ ਮਾਹੌਲ ਹੈ।