ਸ਼ੈਲਰ ਮਾਲਿਕਾਂ ਵਲੋਂ "ਨੋ ਸਪੇਸ ਨੋ ਐਗਰੀਮੈਂਟ" ਦੇ ਐਲਾਨ ਨੂੰ 20 ਅਕਤੂਬਰ ਤੱਕ ਵਧਾਓੁਣ ਦਾ ਫ਼ੈਸਲਾ
ਸੰਗਰੂਰ, 14 ਅਕਤੂਬਰ (ਧੀਰਜ ਪਸ਼ੋਰੀਆ) - ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵਲੋਂ ਸ਼ੈਲਰਾਂ ਵਾਲਿਆਂ ਦੀਆਂ ਮੰਗਾਂ ਦਾ ਕੋਈ ਹੱਲ ਨਾ ਕੱਢੇ ਜਾਣ 'ਤੇ ਹੁਣ ਸ਼ੈਲਰਾਂ ਵਾਲਿਆਂ ਨੇ "ਨੋ ਸਪੇਸ ਨੋ ਐਗਰੀਮੈਂਟ" ਦੇ ਐਲਾਨ ਨੂੰ 20 ਅਕਤੂਬਰ ਤੱਕ ਵਧਾਓੁਣ ਦਾ ਐਲਾਨ ਕੀਤਾ ਹੈ ।ਐਸੋਸੀਏਸ਼ਨ ਦੇ ਆਗੂ ਵਰਿੰਦਰਪਾਲ ਸਿੰਘ ਟੀਟੂ ਨੇ ਕਿਹਾ ਕਿ ਸਰਕਾਰ ਦੀ ਕੋਈ ਵੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਸਰਕਾਰ ਨੂੰ ਸਲਾਹ ਦਿੱਤੀ ਕਿ ਆੜ੍ਹਤੀਆਂ ਅਤੇ ਕਿਸਾਨਾਂ ਨੂੰ ਖੱਜਲ ਖੁਆਰੀ ਤੋਂ ਬਚਾਓੁਣ ਲਈ ਖ਼ਰੀਦ ਏਜੰਸੀਆਂ ਆਪਣੀ ਨਿਗਰਾਨੀ ਵਿਚ ਝੋਨਾ ਲਗਵਾ ਲੈਣ।