ਨਾਬਾਲਗ ਨਹੀਂ ਹੈ ਬਾਬਾ ਸਿੱਦੀਕੀ ਦੇ ਕਤਲ ਕੇਸ ਦਾ ਦੋਸ਼ੀ ਧਰਮਰਾਜ ਕਸ਼ਯਪ - ਮੁੰਬਈ ਪੁਲਿਸ
ਮੁੰਬਈ, 14 ਅਕਤੂਬਰ - ਐਨ.ਸੀ.ਪੀ. ਨੇਤਾ ਅਤੇ ਮਹਾਰਾਸ਼ਟਰ ਦੇ ਸਾਬਕਾ ਮੰਤਰੀ ਬਾਬਾ ਸਿੱਦੀਕੀ ਦੇ ਕਤਲ ਕੇਸ ਦੇ ਦੋਸ਼ੀ ਧਰਮਰਾਜ ਕਸ਼ਯਪ ਦਾ ਮੁੰਬਈ ਪੁਲਿਸ ਦੁਆਰਾ ਓਸੀਫਿਕੇਸ਼ਨ ਟੈਸਟ ਕਰਵਾਇਆ ਗਿਆ ਸੀ ਅਤੇ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਕਿ ਉਹ ਨਾਬਾਲਗ ਨਹੀਂ ਹੈ। ਪੁਲਿਸ ਅਧਿਕਾਰੀ ਨੇ ਕਿਹਾ ਕਿ ਟੈਸਟ ਦੇ ਨਤੀਜਿਆਂ ਤੋਂ ਬਾਅਦ, ਕਸ਼ਯਪ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਤੇ ਅਦਾਲਤ ਨੇ 21 ਅਕਤੂਬਰ ਤੱਕ ਪੁਲਿਸ ਰਿਮਾਂਡ ਦੇ ਦਿੱਤਾ।