ਮੁੰਬਈ ਕ੍ਰਾਈਮ ਬ੍ਰਾਂਚ ਐੱਨ.ਸੀ.ਪੀ. ਨੇਤਾ ਸਚਿਨ ਕੁਰਮੀ ਦੇ ਕਤਲ ਮਾਮਲੇ ਦੀ ਕਰੇਗੀ ਜਾਂਚ
ਮੁੰਬਈ (ਮਹਾਰਾਸ਼ਟਰ), 13 ਅਕਤੂਬਰ (ਏਐਨਆਈ) : ਮੁੰਬਈ ਦੀ ਅਪਰਾਧ ਸ਼ਾਖਾ ਹੁਣ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨ.ਸੀ.ਪੀ.) ਅਜੀਤ ਪਵਾਰ ਧੜੇ ਦੇ ਆਗੂ ਸਚਿਨ ਕੁਰਮੀ ਦੇ ਕਤਲ ਕੇਸ ਦੀ ਜਾਂਚ ਕਰੇਗੀ । ਐਨ.ਸੀ.ਪੀ. ਨੇਤਾ ਸਚਿਨ ਕੁਰਮੀ ਦੀ ਪਹਿਲਾਂ ਤਿੰਨ ਲੋਕਾਂ ਨੇ ਹੱਤਿਆ ਕਰ ਦਿੱਤੀ ਸੀ, ਜਿਨ੍ਹਾਂ ਨੇ ਉਨ੍ਹਾਂ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਸੀ। ਇਸ ਮਾਮਲੇ 'ਚ ਹੁਣ ਤੱਕ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਮੁੰਬਈ ਪੁਲਿਸ ਦੇ ਅਨੁਸਾਰ, ਸਚਿਨ ਕੁਰਮੀ ਰਾਤ ਦੇ ਖਾਣੇ ਤੋਂ ਬਾਅਦ ਸੈਰ ਕਰਨ ਲਈ ਆਪਣੇ ਘਰ ਤੋਂ ਨਿਕਲਿਆ ਸੀ ਜਦੋਂ ਤਿੰਨ ਮੁਲਜ਼ਮ ਦੋਪਹੀਆ ਵਾਹਨ 'ਤੇ ਆਏ ਅਤੇ ਤੇਜ਼ਧਾਰ ਹਥਿਆਰਾਂ ਨਾਲ ਸਚਿਨ ਕੁਰਮੀ ਦਾ ਕਤਲ ਕਰ ਦਿੱਤਾ। ਕਾਤਲਾਂ ਨੇ ਸਚਿਨ ਦੇ ਸਰੀਰ 'ਤੇ ਪੰਜ ਤੋਂ ਵੱਧ ਵਾਰ ਹਮਲਾ ਕੀਤਾ। ਪੁਲਿਸ ਨੇ ਦੋਸ਼ੀਆਂ ਨੂੰ ਫੜਨ ਲਈ 8 ਟੀਮਾਂ ਬਣਾਈਆਂ ਹਨ। ਇਸ ਤੋਂ ਇਲਾਵਾ ਕ੍ਰਾਈਮ ਬ੍ਰਾਂਚ ਦੀਆਂ 2 ਟੀਮਾਂ ਵੀ ਬਣਾਈਆਂ ਗਈਆਂ ਹਨ, ਜੋ ਮਾਮਲੇ ਦੇ ਫ਼ਰਾਰ ਮੁਲਜ਼ਮਾਂ ਦੀ ਭਾਲ ਕਰ ਰਹੀਆਂ ਹਨ।