JALANDHAR WEATHER

ਲਿਬਨਾਨ ਵਿਚ ਇਜ਼ਰਾਈਲੀ ਹਮਲਿਆਂ ਵਿਚ ਮਰਨ ਵਾਲਿਆਂ ਦੀ ਗਿਣਤੀ 2,255 ਤੱਕ ਪਹੁੰਚੀ

ਬੇਰੂਤ, 13 ਅਕਤੂਬਰ - ਲਿਬਨਾਨ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ 8 ਅਕਤੂਬਰ 2023 ਨੂੰ ਹਿਜ਼ਬੁੱਲਾ-ਇਜ਼ਰਾਈਲ ਸੰਘਰਸ਼ ਸ਼ੁਰੂ ਹੋਣ ਤੋਂ ਬਾਅਦ ਦੇਸ਼ 'ਤੇ ਹੋਏ ਇਜ਼ਰਾਇਲੀ ਹਵਾਈ ਹਮਲਿਆਂ 'ਚ ਮਰਨ ਵਾਲਿਆਂ ਦੀ ਗਿਣਤੀ 2,255 ਤੱਕ ਪਹੁੰਚ ਗਈ ਹੈ, ਜਦਕਿ ਕੁੱਲ 10,524 ਲੋਕ ਜ਼ਖਮੀ ਹੋਏ ਹਨ। ਇਸ ਦੌਰਾਨ, ਇਜ਼ਰਾਈਲ ਰੱਖਿਆ ਬਲਾਂ ਨੇ ਦੱਸਿਆ ਕਿ ਸ਼ਨੀਵਾਰ ਨੂੰ ਦੇਸ਼ ਵਿਚ ਲਗਭਗ 90 ਰਾਕੇਟ ਅਤੇ ਮਿਜ਼ਾਈਲਾਂ ਦਾਗੀਆਂ ਗਈਆਂ, ਜਿਨ੍ਹਾਂ ਵਿਚੋਂ ਜ਼ਿਆਦਾਤਰ ਲਿਬਨਾਨ ਤੋਂ ਉੱਤਰੀ ਇਜ਼ਰਾਈਲ  ਚ ਸਨ। ਕੁਝ ਰਾਕੇਟ ਅਤੇ ਮਿਜ਼ਾਈਲਾਂ ਦਾ ਨਿਸ਼ਾਨਾ ਹੈਫਾ ਅਤੇ ਬੰਦਰਗਾਹ ਸ਼ਹਿਰ ਅੱਕੋ 'ਤੇ ਸੀ, ਜਦੋਂ ਕਿ ਹੋਰਾਂ ਦਾ ਨਿਸ਼ਾਨਾ ਗੈਲੀਲੀ ਖੇਤਰ 'ਤੇ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ