ਮੁੰਬਈ ਕ੍ਰਾਈਮ ਬ੍ਰਾਂਚ ਐਨ.ਸੀ.ਪੀ. ਨੇਤਾ ਸਚਿਨ ਕੁਰਮੀ ਦੇ ਕਤਲ ਮਾਮਲੇ ਦੀ ਕਰੇਗੀ ਜਾਂਚ
ਨਵੀਂ ਦਿੱਲੀ, 13 ਅਕਤੂਬਰ-ਮੁੰਬਈ ਕ੍ਰਾਈਮ ਬ੍ਰਾਂਚ ਹੁਣ ਐਨ.ਸੀ.ਪੀ. ਨੇਤਾ ਸਚਿਨ ਕੁਰਮੀ ਦੇ ਕਤਲ ਮਾਮਲੇ ਦੀ ਜਾਂਚ ਕਰੇਗੀ। ਤਿੰਨ ਵਿਅਕਤੀਆਂ ਨੇ ਉਸ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ ਸੀ। ਹੁਣ ਤੱਕ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਅਤੇ ਅੱਗੇ ਦੀ ਜਾਂਚ ਮੁੰਬਈ ਕ੍ਰਾਈਮ ਬ੍ਰਾਂਚ ਕਰੇਗੀ।