ਭਾ.ਕਿ.ਯੂ. ਲੱਖੋਵਾਲ ਅਤੇ ਰਾਜੇਵਾਲ ਵਲੋਂ ਕੁਹਾੜਾ ਚੌਕ ਜਾਮ
ਕੁਹਾੜਾ/ਸਾਹਨੇਵਾਲ, 13 ਅਕਤੂਬਰ (ਸੰਦੀਪ ਸਿੰਘ ਕੁਹਾੜਾ,ਅਮਰਜੀਤ ਸਿੰਘ ਮੰਗਲੀ) - ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਝੋਨੇ ਦੀ ਢਿੱਲੀ ਖ਼ਰੀਦ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਪੰਜਾਬ ਦੇ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਅਤੇ ਸਰਪ੍ਰਸਤ ਅਵਤਾਰ ਸਿੰਘ ਮੇਹਲੋਂ ਦੀ ਅਗਵਾਈ ਹੇਠ ਚੰਡੀਗੜ੍ਹ ਮੁੱਖ ਮਾਰਗ ਸਥਿਤ ਕੁਹਾੜਾ ਚੌਂਕ 'ਚ ਚੱਕਾ ਜਾਮ ਕਰ ਦਿੱਤਾ ਗਿਆ। ਉਨਾਂ ਦੇ ਨਾਲ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਆਗੂ ਵੀ ਸੈਂਕੜੇ ਕਿਸਾਨਾਂ ਨਾਲ ਕੁਹਾੜਾ ਚੌਂਕ ਵਿਚ ਧਰਨੇ 'ਤੇ ਡਟ ਗਏ।