ਮਹਾਰਾਸ਼ਟਰ ਚ ਕਾਨੂੰਨ ਦੇ ਪੂਰੀ ਤਰ੍ਹਾਂ ਢਹਿ-ਢੇਰੀ ਹੋਣ ਦਾ ਖੁਲਾਸਾ ਕਰਦੀ ਹੈ ਬਾਬਾ ਸਿੱਦੀਕੀ ਦੀ ਹੱਤਿਆ - ਰਾਹੁਲ ਗਾਂਧੀ
ਨਵੀਂ ਦਿੱਲੀ, 13 ਅਕਤੂਬਰ - ਬਾਬਾ ਸਿੱਦੀਕੀ ਦੀ ਹੱਤਿਆ 'ਤੇ ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਟਵੀਟ ਕੀਤਾ, "ਬਾਬਾ ਸਿੱਦੀਕੀ ਜੀ ਦਾ ਦਰਦਨਾਕ ਦਿਹਾਂਤ ਹੈਰਾਨ ਕਰਨ ਵਾਲਾ ਅਤੇ ਦੁਖਦਾਈ ਹੈ। ਮੇਰੀ ਹਮਦਰਦੀ ਇਸ ਔਖੇ ਸਮੇਂ ਵਿਚ ਉਨ੍ਹਾਂ ਦੇ ਪਰਿਵਾਰ ਦੇ ਨਾਲ ਹੈ। ਇਹ ਭਿਆਨਕ ਘਟਨਾ ਕਾਨੂੰਨ ਦੇ ਪੂਰੀ ਤਰ੍ਹਾਂ ਢਹਿ-ਢੇਰੀ ਹੋਣ ਦਾ ਖੁਲਾਸਾ ਕਰਦੀ ਹੈ। ਅਤੇ ਮਹਾਰਾਸ਼ਟਰ ਵਿਚ ਵਿਵਸਥਾ ਦੀ ਜ਼ਿੰਮੇਵਾਰੀ ਸਰਕਾਰ ਨੂੰ ਲੈਣੀ ਚਾਹੀਦੀ ਹੈ, ਅਤੇ ਨਿਆਂ ਹੋਣਾ ਚਾਹੀਦਾ ਹੈ।