ਪਾਕਿਸਤਾਨ ਦੇ ਮੰਤਰੀ ਅਹਿਸਾਨ ਇਕਬਾਲ ਵਲੋਂ ਐਸ.ਸੀ.ਓ. ਸੰਮੇਲਨ ਦੌਰਾਨ ਪੀ.ਟੀ.ਆਈ. ਦੇ ਵਿਰੋਧ ਸੱਦੇ ਦੀ ਨਿੰਦਾ
ਇਲਾਮਾਬਾਦ, 13 ਅਕਤੂਬਰ - ਪਾਕਿਸਤਾਨ ਦੇ ਯੋਜਨਾ ਅਤੇ ਵਿਕਾਸ ਮੰਤਰੀ ਅਹਿਸਾਨ ਇਕਬਾਲ ਨੇ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਪਾਰਟੀ ਵਲੋਂ 15 ਅਕਤੂਬਰ ਨੂੰ ਸ਼ੰਘਾਈ ਸਹਿਯੋਗ ਸੰਗਠਨ (ਐੱਸ. ਸੀ. ਓ.) ਸੰਮੇਲਨ ਦੌਰਾਨ ਇਸਲਾਮਾਬਾਦ ਦੇ ਡੀ-ਚੌਕ 'ਤੇ ਪ੍ਰਦਰਸ਼ਨ ਦੇ ਸੱਦੇ ਦੀ ਨਿੰਦਾ ਕੀਤੀ ਹੈ। ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ, ਉਸ ਨੇ ਪੀ.ਟੀ.ਆਈ. 'ਤੇ ਦੇਸ਼ ਦੇ ਅਕਸ ਨੂੰ ਖ਼ਰਾਬ ਕਰਨ ਅਤੇ ਇਸ ਦੇ ਵਿਕਾਸ ਅਤੇ ਆਰਥਿਕ ਤਰੱਕੀ ਨੂੰ ਰੋਕਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਉਂਦੇ ਹੋਏ, ਵਿਰੋਧ ਨੂੰ "ਸਿਆਸੀ ਅੱਤਵਾਦ" ਦੱਸਿਆ।