ਅੱਜ ਸ਼ਾਮ 7 ਵਜੇ ਹੋਵੇਗੀ ਬਾਬਾ ਸਿੱਦੀਕੀ ਦੀ ਨਮਾਜ਼-ਏ-ਜਨਾਜ਼ਾ ਦੀ ਰਸਮ
ਮੁੰਬਈ, 13 ਅਕਤੂਬਰ - ਐਨ.ਸੀ.ਪੀ. ਨੇਤਾ ਬਾਬਾ ਸਿੱਦੀਕੀ ਜਿਸ ਦੀ ਬੀਤੀ ਰਾਤ 3 ਹਮਲਾਵਰਾਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ, ਦੀ ਨਮਾਜ਼-ਏ-ਜਨਾਜ਼ਾ ਦੀ ਰਸਮ ਅੱਜ ਸ਼ਾਮ 7 ਵਜੇ ਹੋਵੇਗੀ। ਰਾਤ 8.30 ਵਜੇ ਬਾਬਾ ਸਿੱਦੀਕੀ ਨੂੰ ਸਪੁਰਦ-ਏ-ਖ਼ਾਕ ਕੀਤਾ ਜਾਵੇਗਾ।