ਚੇਨਈ ਡਿਵੀਜ਼ਨ ਦੇ ਪੋਨੇਰੀ-ਕਵਾਰਪੱਟਾਈ ਰੇਲਵੇ ਸਟੇਸ਼ਨਾਂ 'ਤੇ ਬਹਾਲੀ ਦਾ ਕੰਮ ਜਾਰੀ
ਚੇਨਈ, 13 ਅਕਤੂਬਰ - ਚੇਨਈ ਡਿਵੀਜ਼ਨ ਦੇ ਪੋਨੇਰੀ-ਕਵਾਰਪੱਟਾਈ ਰੇਲਵੇ ਸਟੇਸ਼ਨਾਂ (ਚੇਨਈ ਤੋਂ 46 ਕਿਲੋਮੀਟਰ) 'ਤੇ ਬਹਾਲੀ ਦਾ ਕੰਮ ਚੱਲ ਰਿਹਾ ਹੈ ਜਿਥੇ ਸ਼ੁੱਕਰਵਾਰ ਸ਼ਾਮ ਨੂੰ ਮੈਸੂਰ-ਦਰਭੰਗਾ ਐਕਸਪ੍ਰੈਸ ਦੇ 12-13 ਡੱਬੇ ਇਕ ਮਾਲ ਰੇਲਗੱਡੀ ਨਾਲ ਟਕਰਾਉਣ ਤੋਂ ਬਾਅਦ ਪਟੜੀ ਤੋਂ ਉਤਰ ਗਏ।