ਅਭਿਆਸ ਦੌਰਾਨ ਗੋਲਾ ਫੱਟਣ ਕਾਰਨ ਫ਼ੌਜ ਦੇ ਦੋ ਅਗਨੀਵੀਰ ਜਵਾਨਾਂ ਦੀ ਮੌਤ
ਮਹਾਰਾਸ਼ਟਰ, 11 ਅਕਤੂਬਰ- ਭਾਰਤੀ ਫ਼ੌਜ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਗੋਲੀਬਾਰੀ ਅਭਿਆਸ ਦੌਰਾਨ ਤੋਪਖਾਨੇ ਦਾ ਗੋਲਾ ਫੱਟਣ ਨਾਲ ਭਾਰਤੀ ਫੌਜ ਦੇ ਦੋ ਅਗਨੀਵੀਰ ਇਸ ਹਾਦਸੇ ਵਿਚ ਆਪਣੀ ਜਾਨ ਗੁਆ ਬੈਠੇ। ਅਗਨੀਵੀਰ ਮਹਾਰਾਸ਼ਟਰ ਦੇ ਨਾਸਿਕ ਦੇ ਦਿਓਲਾਲੀ ਸਥਿਤ ਆਰਟਿਲਰੀ ਸਕੂਲ ਵਿਚ ਸਿਖਲਾਈ ਲਈ ਹੈਦਰਾਬਾਦ ਤੋਂ ਆਏ ਸਨ। ਫੌਜ ਨੇ ਹਾਦਸੇ ਦੇ ਸਹੀ ਕਾਰਨਾਂ ਦਾ ਪਤਾ ਲਗਾਉਣ ਲਈ ਘਟਨਾ ਦੀ ਅਦਾਲਤੀ ਜਾਂਚ ਦੇ ਹੁਕਮ ਦਿੱਤੇ ਹਨ।