ਮੁਹਾਲੀ ਦੇ ਥਾਣਾ ਫ਼ੇਜ਼-1 ਦੀ ਪੁਲਿਸ ਨੇ ਚੋਣਾਂ ਦੇ ਮੱਦੇਨਜ਼ਰ ਕੀਤੀ ਵਿਸ਼ੇਸ਼ ਨਾਕਾਬੰਦੀ
ਮੁਹਾਲੀ, 11 ਅਕਤੂਬਰ (ਦਵਿੰਦਰ ਸਿੰਘ)- ਪੁਲਿਸ ਸਟੇਸ਼ਨ ਫ਼ੇਜ਼-1 ਦੇ ਐਸ. ਐਚ. ਓ. ਜਗਦੀਪ ਸਿੰਘ ਦੀ ਅਗਵਾਈ ਹੇਠ ਫ਼ੇਜ਼-5 ਵਿਖੇ ਚੋਣਾਂ ਦੇ ਮੱਦੇਨਜ਼ਰ ਬੀਤੀ ਦੇਰ ਰਾਤ ਤੱਕ ਵਿਸੇਸ਼ ਨਾਕਾਬੰਦੀ ਕਰਕੇ ਵਾਹਨਾਂ ਦੀ ਜਾਂਚ ਕੀਤੀ ਗਈ। ਇਸ ਦੌਰਾਨ ਟ੍ਰੈਫਿਕ ਨਿਯਮਾਂ ਦਾ ਉਲੰਘਣ ਕਰਨ ਵਾਲੇ ਕੁੱਲ 15 ਵਾਹਨਾਂ ਦੇ ਚਲਾਨ ਕੀਤੇ ਗਏ ਅਤੇ ਇਕ ਕਾਰ ਨੂੰ ਇਮਬਾਊਂਡ ਕੀਤਾ ਗਿਆ। ਇਸ ਮੌਕੇ ਹਰ ਆਉਣ ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਗਈ। ਪੁਲਿਸ ਸਟੇਸ਼ਨ ਫ਼ੇਜ਼-1 ਦੇ ਐਸ.ਐਚ.ਓ ਜਗਦੀਪ ਸਿੰਘ ਨੇ ਦੱਸਿਆ ਕਿ ਮੁਹਾਲੀ ਦੇ ਐਸ.ਐਸ.ਪੀ ਦੀਪਕ ਪਾਰਿਕ ਦੀ ਹਦਾਇਤਾਂ ਦੇ ਅਨੁਸਾਰ ਪੁਲਿਸ ਵਲੋਂ ਨਾਕਾਬੰਦੀ ਕੀਤੀ ਗਈ ਅਤੇ ਲਾਲ ਬੱਤੀ ਦਾ ਉਲੰਘਣ ਕਰਨ, ਸੀਟ ਬੈਲਟ ਨਾ ਲਗਾਉਣ ਸਮੇਤ ਹੋਰ ਨਿਯਮਾਂ ਦਾ ਉਲੰਘਣ ਕਰਨ ਵਾਲੇ ਵਾਹਨ ਚਾਲਕਾਂ ਦੇ ਚਲਾਨ ਕੀਤੇ ਗਏ। ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਕਿਸੇ ਨੂੰ ਵੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਨਹੀਂ ਕਰਨ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਹ ਵਿਸ਼ੇਸ਼ ਨਾਕਾਬੰਦੀ ਭਵਿੱਖ ’ਚ ਵੀ ਇਸੇ ਢੰਗ ਨਾਲ ਜਾਰੀ ਰਹੇਗੀ।