ਕੇਂਦਰੀ ਮੰਤਰੀ ਜੇ.ਪੀ. ਨੱਢਾ ਨੇ ਨੈਣਾ ਦੇਵੀ ਮੰਦਿਰ 'ਚ ਟੇਕਿਆ ਮੱਥਾ
ਹਿਮਾਚਲ ਪ੍ਰਦੇਸ਼, 11 ਅਕਤੂਬਰ-ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਤੇ ਕੇਂਦਰੀ ਮੰਤਰੀ ਜੇ.ਪੀ. ਨੱਢਾ ਨੇ ਬਿਲਾਸਪੁਰ ਦੇ ਨੈਣਾ ਦੇਵੀ ਮੰਦਿਰ ਵਿਚ ਪੂਜਾ ਅਰਚਨਾ ਕੀਤੀ। ਇਸ ਦੌਰਾਨ ਉਨ੍ਹਾਂ ਮੱਥਾ ਟੇਕਿਆ। ਜੇ.ਪੀ. ਨੱਢਾ ਨੇ ਕਿਹਾ ਕਿ ਅੱਜ ਸ਼ਾਰਦੀਆ ਨਵਰਾਤਰੀ 'ਚ ਮਾਂ ਨੈਣਾ ਦੇਵੀ ਦਾ ਆਸ਼ੀਰਵਾਦ ਲੈਣ ਦਾ ਸੁਭਾਗ ਮਿਲਿਆ ਹੈ। ਦਰਸ਼ਨ ਕਰਕੇ ਸਾਨੂੰ ਸਮਾਜ ਅਤੇ ਦੇਸ਼ ਦੀ ਭਲਾਈ ਲਈ ਕੰਮ ਕਰਨ ਦੀ ਨਵੀਂ ਊਰਜਾ ਮਿਲੀ ਹੈ। ਅਸੀਂ ਦੇਸ਼ ਦੀ ਸ਼ਾਂਤੀ ਅਤੇ ਖੁਸ਼ਹਾਲੀ ਲਈ ਆਸ਼ੀਰਵਾਦ ਮੰਗਿਆ ਹੈ।