ਚੀਮਾ ਮੰਡੀ ਵਿਖੇ ਚਾਰ ਵਾਰਡਾਂ 'ਚੋਂ 3 ਆਮ ਆਦਮੀ ਪਾਰਟੀ ਅਤੇ 1 ਤੇ ਆਜ਼ਾਦ ਉਮੀਦਵਾਰ ਜੇਤੂ

ਚੀਮਾ ਮੰਡੀ , 21 ਦਸੰਬਰ ( ਜਗਰਾਜ ਮਾਨ ) - ਨਗਰ ਪੰਚਾਇਤ ਚੀਮਾ ਦੀਆਂ ਚੋਣਾਂ ਸ਼ਾਂਤਮਈ ਢੰਗ ਨਾਲ ਹੋਈਆਂ । ਜਿਸ ਤਹਿਤ ਚੀਮਾ ਮੰਡੀ ਵਿਚ 13 ਵਾਰਡਾਂ ਵਿਚ ਨੌ ਵਾਰਡ ਪਹਿਲਾਂ ਹੀ ਕਲੀਅਰ ਹੋ ਗਏ ਸਨ । ਚਾਰ ਵਾਰਡਾਂ ਵਿਚ ਚੋਣ ਚੋਣ ਹੋਈ ਹੈ । ਜਿਸ ਤਹਿਤ ਸੱਤ ਨੰਬਰ ਵਾਰਡ ਵਿਚੋਂ ਆਮ ਆਦਮੀ ਪਾਰਟੀ ਦਾ ਦੀ ਉਮੀਦਵਾਰ ਕਿਰਨਪਾਲ ਕੌਰ 180 ਵੋਟਾਂ 'ਤੇ ਜਿੱਤ ਗਏ ਹਨ ,ਵਾਰਡ ਨੰਬਰ ਤਿੰਨ ਵਿਚੋਂ ਮਨਦੀਪ ਕੌਰ 115 ਵੋਟਾਂ ਨਾਲ ਆਮ ਆਦਮੀ ਪਾਰਟੀ ਦੀ ਜੇਤੂ ਰਹੀ 11 ਨੰਬਰ ਵਾਰਡ ਵਿਚੋਂ ਮਹਿੰਦਰ ਸਿੰਘ ਆਜ਼ਾਦ , 12 ਨੰਬਰ ਵਾਰਡ ਵਿਚ ਜਸਵੀਰ ਸਿੰਘ ਆਮ ਆਦਮੀ ਪਾਰਟੀ ਦੇ ਉਮੀਦਵਾਰ 198 ਵੋਟਾਂ ਨਾਲ ਜੇਤੂ ਰਹੇ।