ਪੁਣੇ : ਕਾਰ ਦੀ ਟੱਕਰ 'ਚ ਦੋਪਹੀਆ ਵਾਹਨ ਸਵਾਰ ਦੀ ਮੌਤ
ਪੁਣੇ (ਮਹਾਰਾਸ਼ਟਰ), 11 ਅਕਤੂਬਰ-ਪੁਣੇ ਸ਼ਹਿਰ ਦੇ ਮੁੰਧਵਾ ਇਲਾਕੇ 'ਚ ਤੜਕੇ ਇਕ ਲਗਜ਼ਰੀ ਕਾਰ ਦੀ ਟੱਕਰ ਨਾਲ ਦੋਪਹੀਆ ਵਾਹਨ 'ਤੇ ਸਵਾਰ ਫੂਡ ਡਲਿਵਰੀ ਵਿਅਕਤੀ ਦੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਪਰ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ। ਪੁਲਿਸ ਘਟਨਾ ਦੀ ਅਗਲੇਰੀ ਜਾਂਚ ਕਰ ਰਹੀ ਹੈ। ਪੁਣੇ ਦੇ ਵਧੀਕ ਪੁਲਿਸ ਕਮਿਸ਼ਨਰ ਮਨੋਜ ਪਾਟਿਲ ਨੇ ਇਹ ਜਾਣਕਾਰੀ ਦਿੱਤੀ।