ਕੱਲ ਭਾਰਤ ਤੇ ਬੰਗਲਾਦੇਸ਼ ਵਿਚਾਲੇ ਹੋਵੇਗਾ ਤੀਜਾ ਟੀ-20
ਹੈਦਰਾਬਾਦ, 11 ਅਕਤੂਬਰ-ਕੱਲ ਭਾਰਤ ਤੇ ਬੰਗਲਾਦੇਸ਼ ਵਿਚਾਲੇ ਤੀਜਾ ਟੀ-20 ਮੈਚ ਖੇਡਿਆ ਜਾਵੇਗਾ। ਇਹ ਮੈਚ ਰਾਜੀਵ ਗਾਂਧੀ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿਚ ਖੇਡਿਆ ਜਾਵੇਗਾ। ਦੱਸ ਦਈਏ ਕਿ ਭਾਰਤ ਨੇ ਲੜੀ 2-0 ਨਾਲ ਜਿੱਤ ਲਈ ਹੋਈ ਹੈ ਤੇ ਕੱਲ ਭਾਰਤ ਇਹ ਮੁਕਾਬਲਾ ਜਿੱਤ ਕੇ ਕਲੀਨ ਸਵੀਪ ਕਰਨ ਦੀ ਕੋਸ਼ਿਸ਼ ਕਰੇਗਾ। ਇਹ ਲੜੀ ਦਾ ਅਖੀਰਲਾ ਮੁਕਾਬਲਾ ਹੈ। ਇਹ ਮੈਚ 7 ਵਜੇ ਸ਼ੁਰੂ ਹੋਵੇਗਾ।