ਸਰਬਸੰਮਤੀ ਨਾਲ ਪਿੰਡ ਸਦਰ ਵਾਲਾ ਦੀ ਪੰਚਾਇਤ ਚੁਣੀ ਗਈ
ਮੱਖੂ (ਫਿਰੋਜ਼ਪੁਰ), 10 ਅਕਤੂਬਰ (ਕੁਲਵਿੰਦਰ ਸਿੰਘ ਸੰਧੂ)-ਮੱਖੂ ਬਲਾਕ ਦੇ ਪਿੰਡ ਸਦਰ ਵਾਲਾ ਦੀ ਪੰਚਾਇਤ ਦੀ ਚੋਣ ਕੀਤੀ ਗਈ। ਇਸ ਦੌਰਾਨ ਰਾਜਵੰਤ ਕੌਰ ਪਤਨੀ ਗੁਰਦਿਆਲ ਸਿੰਘ ਫੌਜੀ ਨੂੰ ਸਰਪੰਚ ਚੁਣ ਲਿਆ ਹੈ। ਪਿੰਡ ਵਾਸੀਆਂ ਵਲੋਂ ਪਰਿਵਾਰ ਨੂੰ ਸਰਪੰਚ ਚੁਣੇ ਜਾਣ ਉਤੇ ਮੁਬਾਰਕਾਂ ਦਿੱਤੀਆਂ ਗਈਆਂ ਅਤੇ ਪਰਿਵਾਰ ਵਲੋਂ ਵੀ ਪਿੰਡ ਵਾਸੀਆਂ ਦਾ ਮੂੰਹ ਮਿੱਠਾ ਕਰਵਾਇਆ ਗਿਆ ਅਤੇ ਨਗਰ ਸਦਰ ਵਾਲਾ ਦਾ ਧੰਨਵਾਦ ਕੀਤਾ। ਗੁਰਦੁਆਰਾ ਅਕਾਲ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਗਿਆ।