ਜਸਵਿੰਦਰ ਕੌਰ ਚੁਰੀਆਂ ਪਿੰਡ ਦੀ ਸਰਬ ਸੰਮਤੀ ਨਾਲ ਬਣੀ ਸਰਪੰਚ
ਮੱਖੂ, (ਫ਼ਿਰੋਜ਼ਪੁਰ), 10 ਅਕਤੂਬਰ (ਕੁਲਵਿੰਦਰ ਸਿੰਘ ਸੰਧੂ)- ਪੰਚਾਇਤੀ ਚੋਣਾਂ 15 ਅਕਤੂਬਰ ਨੂੰ ਹੋਣ ਜਾ ਰਹੀਆਂ ਹਨ ਪਰ ਸਰਬ ਸੰਮਤੀਆਂ ਦਾ ਦੌਰ ਅਜੇ ਵੀ ਜਾਰੀ ਹੈ। ਇਸ ਲੜੀ ਤਹਿਤ ਬਲਾਕ ਮੱਖੂ ਦੇ ਪਿੰਡ ’ਚੁਰੀਆਂ ਜਸਵਿੰਦਰ ਕੌਰ ਸਰਪੰਚ, ਗੁਰਪ੍ਰੀਤ ਕੌਰ ਮੈਂਬਰ, ਰਾਜਵਿੰਦਰ ਕੌਰ ਮੈਂਬਰ, ਸ਼ਿੰਦਰ ਕੌਰ ਮੈਂਬਰ, ਦਲਜੀਤ ਕੌਰ ਮੈਂਬਰ, ਦਰਸ਼ਨ ਸਿੰਘ ਮੈਂਬਰ ਆਦਿ ਦੀ ਸਰਬ ਸੰਮਤੀ ਨਾਲ ਚੋਣ ਹੋਈ।