ਸਰਹੱਦ ਤੋਂ ਪਲਾਸਟਿਕ ਦੀਆਂ ਬੋਤਲਾਂ ’ਚ ਭਰੀ ਸਾਢੇ ਬਾਰਾਂ ਕਿੱਲੋ ਹੈਰੋਇਨ ਬਰਾਮਦ
ਖੇਮਕਰਨ, 10 ਅਕਤੂਬਰ (ਰਾਕੇਸ਼ ਬਿੱਲਾ)- ਪੰਜਾਬ ਪੁਲਿਸ ਤੇ ਬੀ. ਐਸ. ਐਫ਼. ਨੇ ਸਾਂਝੇ ਅਭਿਆਨ ’ਚ ਗੁਪਤ ਸੂਚਨਾ ਦੇ ਆਧਾਰ ’ਤੇ ਸਰਹੱਦ ’ਤੇ ਸੀਮਾ ਚੌਕੀ ਕਲਸ ਅਧੀਨ ਸਰਹੱਦ ’ਤੇ ਲੱਗੀ ਕੰਡਿਆਲੀ ਤਾਰ ਨਜ਼ਦੀਕ ਇਕ ਕਿਸਾਨ ਦੇ ਖੇਤਾਂ ਨੂੰ ਪਾਣੀ ਦੀ ਸਪਲਾਈ ਲਈ ਜ਼ਮੀਨਦੋਜ਼ ਪਾਈਪ ਦੇ ਮੂੰਹ ਦੇ ਅੱਗਿਓਂ ਪੀਲੇ ਰੰਗ ਦੀਆਂ 6 ਪਲਾਸਟਿਕ ਦੀਆਂ ਪਾਇਪਾਂ ’ਚ ਭਰੀ ਹੋਈ ਹੈਰੋਇਨ ਬਰਾਮਦ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ, ਜਿਸ ’ਚੋਂ ਕਰੀਬ ਸਾਢੇ ਬਾਰਾਂ ਕਿੱਲੋ ਹੈਰੇਇਨ ਬਰਾਮਦ ਹੋਈ ਹੈ। ਡੀ. ਐਸ. ਪੀ. ਭਿੱਖੀਵਿੰਡ ਪ੍ਰੀਤ ਇੰਦਰ ਸਿੰਘ ਨੇ ਦੱਸਿਆ ਕਿ ਥਾਣਾ ਖੇਮਕਰਨ ’ਚ ਕੇਸ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ।