ਅਣਪਛਾਤੇ ਵਾਹਨ ਦੀ ਲਪੇਟ ’ਚ ਆਉਣ ਨਾਲ ਨੌਜਵਾਨ ਦੀ ਮੌਤ
ਮਾਹਿਲਪੁਰ, (ਹੁਸ਼ਿਆਰਪੁਰ), 10 ਅਕਤੂਬਰ (ਰਜਿੰਦਰ ਸਿੰਘ)- ਬੀਤੀ ਦੇਰ ਰਾਤ ਕਰੀਬ 12.30 ਵਜੇ ਮਾਹਿਲਪੁਰ ਦੇ ਮੁੱਖ ਚੌਕ ’ਚ ਵਿਆਹ ਸਮਾਗਮ ਤੋਂ ਮੋਟਰ ਸਾਇਕਲ ’ਤੇ ਵਾਪਸ ਆ ਰਹੇ ਇਕ 23 ਸਾਲਾ ਨੌਜਵਾਨ ਦੀ ਅਣਪਛਾਤੇ ਵਾਹਨ ਦੀ ਲਪੇਟ ’ਚ ਆਉਣ ਨਾਲ ਮੌਕੇ ’ਤੇ ਮੌਤ ਹੋ ਗਈ। ਮੌਕੇ ’ਤੇ ਮਾਹਿਲਪੁਰ ਥਾਣਾ ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।