JALANDHAR WEATHER

‘ਆਪ’ ਦੇ ਰਾਜ ਵਿਚ ਪੰਜਾਬ ਚਲਾ ਗਿਆ ਪੰਜ ਸਾਲ ਪਿੱਛੇ- ਸੁਖਬੀਰ ਸਿੰਘ ਬਾਦਲ

ਗਿੱਦੜਬਾਹਾ, 10 ਅਕਤੂਬਰ- ਅੱਜ ਇਥੇ ਬੋਲਦਿਆਂ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੈਨੂੰ ਸਿਆਸਤ ਕਰਦਿਆਂ 30 ਸਾਲ ਦਾ ਸਮਾਂ ਹੋ ਗਿਆ ਹੈ ਪਰ ਜੋ ਕੰਮ ਗਿੱਦੜਾਬਾਹਾ ਹਲਕੇ ਵਿਚ ਪੰਚਾਇਤੀ ਚੋਣਾਂ ਦੌਰਾਨ ਪ੍ਰਸ਼ਾਸਨ ਵਲੋਂ ਕੀਤਾ ਗਿਆ, ਅਜਿਹਾ ਕਦੇ ਨਹੀਂ ਦੇਖਿਆ। ਉਨ੍ਹਾਂ ਕਿਹਾ ਕਿ ਅਸੀਂ ਇਸ ਮਾਮਲੇ ਦੀ ਸੀ.ਬੀ.ਆਈ. ਜਾਂਚ ਕਰਵਾਂਗੇ ਤੇ ਜਿੰਨੇ ਵੀ ਆਰ.ਓ. ਇਸ ਵਿਚ ਦੋਸ਼ੀ ਪਾਏ ਗਏ ਉਹ ਸਭ ਜੇਲ੍ਹਾਂ ਵਿਚ ਜਾਣਗੇ। ਉਨ੍ਹਾਂ ਕਿਹਾ ਕਿ ਬੀਤੇ ਕੱਲ੍ਹ ਹਾਈਕੋਰਟ ਵਲੋਂ ਜਿਨ੍ਹਾਂ ਪੰਚਾਇਤਾਂ ’ਤੇ ਸਟੇਅ ਲਗਾਇਆ ਗਿਆ ਹੈ ਉਨ੍ਹਾਂ ਵਿਚੋਂ 150 ਤੋਂ ਵੱਧ ਪਟੀਸ਼ਨਾਂ ਅਕਾਲੀ ਦਲ ਵਲੋਂ ਪਾਈਆਂ ਗਈਆਂ ਸਨ। ਉਨ੍ਹਾਂ ਕਿਹਾ ਕਿ ਕਿਸੇ ਵੀ ਪਾਰਟੀ ਦਾ ਕੋਈ ਵੀ ਉਮੀਦਵਾਰ ਜਿਨ੍ਹਾਂ ਦਾ ਕਾਗਜ਼ ਗਲਤ ਤਰੀਕੇ ਨਾਲ ਰੱਦ ਕੀਤਾ ਗਿਆ ਹੋਵੇ, ਉਹ ਸਾਡੇ ਨਾਲ ਸੰਪਰਕ ਕਰਨ ਤੇ ਅਸੀਂ ਉਨ੍ਹਾਂ ਸਾਰਿਆਂ ਦੀ ਲੜਾਈ ਅੱਗੇ ਹੋ ਕੇ ਲੜਾਂਗੇ। ਉਨ੍ਹਾਂ ਕਿਹਾ ਆਮ ਆਦਮੀ ਨੇ ਲੋਕਾਂ ਦੇ ਪੰਜ ਸਾਲ ਬਰਬਾਦ ਕਰਕੇ ਰੱਖ ਦਿੱਤੇ ਤੇ ਵਿਕਾਸ ਸਿਰਫ਼ ਫਾਈਲਾਂ ਵਿਚ ਹੋਇਆ ਹੈ। ਇਸ ਨਾਲ ਪੰਜਾਬ ਪੰਜ ਸਾਲ ਪਿੱਛੇ ਚਲਾ ਗਿਆ ਹੈ। ਉਨ੍ਹਾਂ ਕਿਹਾ ਸਵਰਗੀ ਸ ਪ੍ਰਕਾਸ਼ ਸਿੰਘ ਹੀ ਸਨ, ਜਿੰਨ੍ਹਾਂ ਪੰਜਾਬ ਦੀ ਤਰੱਕੀ ਲਈ ਅਣਥੱਕ ਮਿਹਨਤ ਕੀਤੀ ਤੇ ਇਥੇ ਹਰੇਕ ਨੂੰ ਟਿਊਬਵੈੱਲ ਦੇ ਕੁਨੈਕਸ਼ਨ ਦਿੱਤੇ। ਉਨ੍ਹਾਂ ਕਿਹਾ ਕਿ ਅੱਜ ਘਰਾਂ ਵਿਚ ਜੇ 24 ਘੰਟੇ ਬਿਜਲੀ ਆਉਂਦੀ ਹੈ ਤਾਂ ਉਹ ਸ. ਪ੍ਰਕਾਸ਼ ਸਿੰਘ ਬਾਦਲ ਕਰਕੇ ਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ